ਭਾਰਤ-ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣ ਵਾਲਾ ਤੀਜਾ ਇਕ ਰੋਜ਼ਾ ਮੈਚ ਮੀਂਹ ਕਾਰਨ ਰੱਦ |




5 ਮੈਚਾਂ ਦੀ ਲੜੀ ’ਚ ਭਾਰਤ 2-0 ਨਾਲ ਅੱਗੇ |
ਮੀਂਹ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣ ਵਾਲਾ ਤੀਜਾ ਵਨਡੇ ਮੈਚ ਰੱਦ ਕਰ ਦਿੱਤਾ ਗਿਆ । ਹੈਮਿਲਟਨ ਵਿੱਚ ਮੰਗਲਵਾਰ ਨੂੰ ਸਿਰਫ਼ ਟਾਸ ਹੀ ਹੋ ਸਕਿਆ। ਮੈਚ ਨੂੰ 40-40 ਓਵਰਾਂ ਦਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਪਰ ਲਗਾਤਾਰ ਮੀਂਹ ਪੈਣ ਕਾਰਨ ਇੱਕ ਵੀ ਗੇਂਦ ਸੁੱਟੇ ਬਿਨਾਂ ਹੀ ਮੈਚ ਰੱਦ ਕਰਨਾ ਪਿਆ।

ਇਸ ਮੈਚ ਦੇ ਮੀਂਹ ਦੀ ਭੇਟ ਚੜ੍ਹ ਜਾਣ ਨਾਲ ਇਹ ਤੈਅ ਹੋ ਗਿਆ ਹੈ ਕਿ ਭਾਰਤੀ ਟੀਮ ਹੁਣ ਇਹ ਸੀਰੀਜ਼ ਨਹੀਂ ਹਾਰ ਸਕਦੀ। ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਮੁਕਾਬਲੇ ਭਾਰਤ ਜਿੱਤ ਚੁੱਕਾ ਹੈ। ਹੁਣ ਜੇਕਰ ਨਿਊਜ਼ੀਲੈਂਡ ਆਖ਼ਰੀ ਦੋਵੇਂ ਮੈਚ ਜਿੱਤ ਵੀ ਲੈਂਦਾ ਹੈ ਤਾਂ ਵੀ ਸੀਰੀਜ਼ ਬਰਾਬਰੀ ’ਤੇ ਹੀ ਖ਼ਤਮ ਹੋਵੇਗੀ। ਵਨਡੇ ਕ੍ਰਿਕਟ ਵਿੱਚ ਮੀਂਹ ਸਮੇਤ ਹੋਰ ਕਾਰਨਾਂ ਕਰਕੇ ਸਭ ਤੋਂ ਵੱਧ ਮੈਚ ਰੱਦ ਹੋਣ ਦਾ ਵਿਸ਼ਵ ਰਿਕਾਰਡ ਭਾਰਤ ਅਤੇ ਨਿਊਜ਼ੀਲੈਂਡ ਦੇ ਨਾਂ ਦਰਜ ਹੈ । ਭਾਰਤ ਨੇ ਹੁਣ ਤੱਕ 1,086 ਵਨਡੇ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 44 ਰੱਦ ਹੋਏ ਹਨ। ਇਸੇ ਤਰ੍ਹਾਂ ਨਿਊਜ਼ੀਲੈਂਡ ਦੇ 860 ਵਨਡੇ ਮੈਚਾਂ ਵਿੱਚੋਂ 44 ਮੈਚ ਰੱਦ ਹੋ ਚੁੱਕੇ ਹਨ।