ਮੁੱਖ ਮੰਤਰੀ ਭਗਵੰਤ ਮਾਨ ਨੇ 'ਬੰਦੀ ਛੋੜ ਦਿਵਸ' ਦੀਆਂ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ |




ਕਿਹਾ : ਬੰਦੀ ਛੋੜ ਦਿਵਸ ਸਾਨੂੰ ਹੱਕ  ਸੱਚ ਲਈ ਲੜਨ ਦਾ ਸਬਕ ਸਿਖਾਉਂਦਾ ਹੈ |

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਦਿਹਾੜੇ 'ਬੰਦੀ ਛੋੜ ਦਿਵਸ' ਦੀਆਂ ਦੇਸ਼-ਵਿਦੇਸ਼ ’ਚ ਵੱਸਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ। ‘‘ਨਿਆਂ ਅਤੇ ਹੱਕ ਸੱਚ ਲਈ ਲੜਨ ਦਾ ਸਬਕ ਦੇਣ ਵਾਲੇ ਪਵਿੱਤਰ ਦਿਹਾੜੇ 'ਬੰਦੀ ਛੋੜ ਦਿਵਸ' ਦੀਆਂ ਦੇਸ਼-ਵਿਦੇਸ਼ ਵੱਸਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ...ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕਰਵਾ ਕੇ ਦੁਨੀਆ ਨੂੰ ਜ਼ੁਲਮ ਖਿਲਾਫ਼ ਡਟਣ ਦਾ ਮਹਾਨ ਸੰਦੇਸ਼ ਦਿੱਤਾ ਸੀ...।’’