ਸੋਨਾ ਅੱਜ 2338 ਰੁਪਏ ਅਤੇ ਚਾਂਦੀ 1749 ਰੁਪਏ ਹੋਈ ਮਹਿੰਗੀ |




24 ਕੈਰੇਟ ਸੋਨੇ ਦੀ ਕੀਮਤ 1.44 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋਈ |

ਧਨਤੇਰਸ ਤੋਂ ਇੱਕ ਦਿਨ ਪਹਿਲਾਂ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 2,328 ਰੁਪਏ ਵਧ ਕੇ ਕਰੀਬ 1.44 ਲੱਖ ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ 4 ਨਵੰਬਰ ਨੂੰ ਸੋਨੇ ਦੀ ਕੀਮਤ 1.42 ਲੱਖ ਰੁਪਏ ਸੀ। ਉੱਥੇ ਹੀ ਇੱਕ ਕਿਲੋ ਚਾਂਦੀ ਦੀ ਕੀਮਤ 1,749 ਰੁਪਏ ਵਧ ਕੇ 1.88 ਲੱਖ ਰੁਪਏ ਹੋ ਗਈ ਹੈ, ਜਦਕਿ ਬੁੱਧਵਾਰ ਨੂੰ ਇਹ 1.86 ਲੱਖ ਰੁਪਏ ਸੀ। 
ਨਵੰਬਰ ਮਹੀਨੇ ਵਿੱਚ ਸੋਨੇ ਦੀਆਂ ਕੀਮਤਾਂ ਲਗਾਤਾਰ ਚਾਰ ਦਿਨਾਂ ਤੋਂ ਵਧ ਰਹੀਆਂ ਹਨ ਅਤੇ ਹੁਣ ਤੱਕ ਇਸ ਵਿੱਚ ਕੁੱਲ 6,426 ਰੁਪਏ ਦਾ ਵਾਧਾ ਹੋ ਚੁੱਕਾ ਹੈ। ਉੱਥੇ ਹੀ ਚਾਂਦੀ ਦੀ ਕੀਮਤ ਵਿੱਚ 7,910 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।  2 ਨਵੰਬਰ ਨੂੰ 10 ਗ੍ਰਾਮ ਸੋਨੇ ਦੀ ਕੀਮਤ 1.38 ਲੱਖ ਰੁਪਏ ਅਤੇ ਇੱਕ ਕਿਲੋ ਚਾਂਦੀ ਦੀ ਕੀਮਤ 1.80 ਲੱਖ ਰੁਪਏ ਸੀ।