ਬੈਂਗਲੁਰੂ: ਜੁੱਤੇ ਮੁਰੰਮਤ ਕਰਨ ਵਾਲੀ ਦੁਕਾਨ 'ਤੇ ਕੰਮ ਕਰਨ ਵਾਲੀ ਔਰਤ ਨਾਲ ਲੁੱਟ ਦੀ ਕੋਸ਼ਿਸ਼ |




ਮੁਲਜ਼ਮ ਨੇ ਪਹਿਲਾਂ ਫੈਵਿਕਵਿਕ ਨਾਲ ਮਹਿਲਾ ਦੇ ਦੋਵੇਂ ਹੱਥ ਮੇਜ਼ ਨਾਲ ਚਿਪਕਾਏ, ਸੋਨੇ ਦੀ ਚੇਨ ਖੋਹਣ ਦੀ ਕੀਤੀ ਕੋਸ਼ਿਸ਼ |

ਬੈਂਗਲੁਰੂ ਦੇ ਇੰਦਰਾਗਨਰ ਵਿਖੇ ਜੁੱਤੇ ਮੁਰੰਮਤ ਕਰਨ ਵਾਲੀ ਦੁਕਾਨ 'ਤੇ ਕੰਮ ਕਰਨ ਵਾਲੀ ਇੱਕ ਔਰਤ ਨੂੰ 31 ਅਕਤੂਬਰ ਨੂੰ ਇੱਕ ਵਿਅਕਤੀ ਵੱਲੋਂ ਕਥਿਤ ਤੌਰ 'ਤੇ ਉਸ ਦੀ ਸੋਨੇ ਦੀ ਚੇਨ ਚੋਰੀ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਚਾਕੂ ਦੀ ਨੋਕ 'ਤੇ ਬੰਧਕ ਬਣਾਇਆ ਗਿਆ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਮੁਲਜ਼ਮ ਦੀ ਪਛਾਣ 40 ਸਾਲਾ ਪ੍ਰਭੂਰਾਜ ਉਰਫ਼ ਰਾਜ ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਮੰਗਲਸੂਤਰ ਖੋਹਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਫੇਵਿਕਵਿਕ ਨਾਲ ਉਸਦੇ ਦੋਵੇਂ ਹੱਥ ਮੇਜ਼ ਨਾਲ ਚਿਪਕਾ ਕੇ ਉਸਨੂੰ ਕਾਬੂ ਕਰ ਲਿਆ ਸੀ।

ਇਹ ਘਟਨਾ ਇੰਦਰਾਗਨਰ ਥਾਣੇ ਦੇ ਇਲਾਕੇ ਵਿੱਚ ਆਉਂਦੀ 100 ਫੁੱਟ ਰੋਡ ਉੱਤੇ ਇੱਕ ਦੁਕਾਨ 'ਤੇ ਸਵੇਰੇ ਕਰੀਬ 11:45 ਵਜੇ ਵਾਪਰੀ। ਔਰਤ ਦੀਆਂ ਮਦਦ ਲਈ ਚੀਕਾਂ ਨੇ ਗੁਆਂਢੀ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਸੁਚੇਤ ਕਰ ਦਿੱਤਾ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।