ਇਕ ਬੱਚੀ ਦੀ ਮਾਂ ਦਾ ਦੁੱਧ ਪੀਣ ਨਾਲ ਅਤੇ ਦੋ ਬੱਚੀਆਂ ਦੇ ਮੂੰਹ ਚੋਂ ਝੱਗ ਨਿਕਲਣ ਨਾਲ਼ ਹੋਈ ਮੌਤ |
ਫਿਰੋਜ਼ਪੁਰ ਦੇ ਪਿੰਡ ਮੋਹਰੇ ਵਾਲਾ ਤੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲੰਘੇ ਕੱਲ੍ਹ ਤਿੰਨ ਬੱਚੀਆਂ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਕ ਬੱਚੀ ਨੂੰ ਮਾਂ ਵੱਲੋਂ ਦੁੱਧ ਪਿਲਾਇਆ ਜਾ ਰਿਹਾ ਸੀ ਅਤੇ ਦੁੱਧ ਬੱਚੀ ਦੀ ਸਾਹ ਨਲੀ ’ਚ ਚਲਾ ਗਿਆ, ਜਿਸ ਕਾਰਨ ਉਸ ਦੀ ਮੌਤ ਗਈ। ਜਦਕਿ ਦੂਜੀਆਂ ਦੋ ਬੱਚੀਆਂ ਜਿਨ੍ਹਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚੋਂ ਇਕ ਦੀ ਉਮਰ 6 ਸਾਲ ਅਤੇ ਦੂਜੀ ਦੀ ਉਮਰ 11 ਮਹੀਨੇ ਦੱਸੀ ਜਾ ਰਹੀ ਹੈ ਅਤੇ ਇਨ੍ਹਾਂ ਦੋਵੇਂ ਬੱਚੀਆਂ ਦੀ ਮੌਤ ਮੂੰਹ ਵਿਚੋਂ ਝੱਗ ਨਿਕਲਣ ਕਾਰਨ ਮੌਤ ਹੋ ਗਈ। ਜਦਕਿ ਤਿੰਨੋਂ ਬੱਚੀਆਂ ਦੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗਣਾ ਅਜੇ ਬਾਕੀ ਹੈ।