ਮੀਟਿੰਗ ਵਿੱਚ ਸਤਿੰਦਰ ਸੱਤੀ, ਬੀਨੂੰ ਢਿੱਲੋਂ, ਦੇਵ ਖਰੌੜ, ਜਸਪਿੰਦਰ ਨਰੂਲਾ ਸਮੇਤ ਕਈ ਨਾਮਵਰ ਹਸਤੀਆਂ ਨੇ ਕੀਤੀ ਸ਼ਮੂਲੀਅਤ |
ਅੱਜ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਜੀ ਨਾਲ ਪੰਜਾਬੀ ਮਨੋਰੰਜਨ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਇੱਕ ਸਾਰਥਕ ਅਤੇ ਉਸਾਰੂ ਮੀਟਿੰਗ ਹੋਈ। ਇਸ ਅਹਿਮ ਮੌਕੇ 'ਤੇ ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਦੀਆਂ ਨਾਮਵਰ ਹਸਤੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।
ਮੀਟਿੰਗ ਵਿੱਚ ਪੰਜਾਬੀ ਸਿਨੇਮਾ ਦੇ ਪ੍ਰਮੁੱਖ ਚਿਹਰੇ ਬੀਨੂੰ ਢਿੱਲੋਂ, ਦੇਵ ਖਰੌੜ, ਪ੍ਰਸਿੱਧ ਗਾਇਕਾ ਜਸਪਿੰਦਰ ਨਰੂਲਾ, ਮਲਕੀਤ ਰੌਣੀ, ਬੀ.ਐਨ. ਸ਼ਰਮਾ, ਸ਼ਿਵਿੰਦਰ ਮਾਹਲ, ਸਿਮਰਤ ਕੱਕੜ ਅਤੇ ਅੱਤਰੀ ਸਮੇਤ ਕਈ ਹੋਰ ਨਾਮਵਰ ਸ਼ਖ਼ਸੀਅਤਾਂ ਮੌਜੂਦ ਰਹੀਆਂ। ਇਸ ਮੁਲਾਕਾਤ ਦੌਰਾਨ ਪੰਜਾਬੀ ਸਿਨੇਮਾ, ਸੰਗੀਤ, ਕਲਾ ਅਤੇ ਸੱਭਿਆਚਾਰ ਨੂੰ ਹੋਰ ਮਜ਼ਬੂਤ ਬਣਾਉਣ ਦੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬੀ ਮਨੋਰੰਜਨ ਜਗਤ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਵਧੇਰੇ ਪਛਾਣ ਦਿਵਾਉਣ ਲਈ ਰਣਨੀਤੀਆਂ 'ਤੇ ਚਰਚਾ ਕੀਤੀ ਗਈ।
ਇਸ ਅਹਿਮ ਮੁਲਾਕਾਤ ਨੂੰ ਸਿਰੇ ਚੜ੍ਹਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਪ੍ਰਦੀਪ ਅਤੇ ਡਾ. ਵਰਿੰਦਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਮੀਟਿੰਗ ਦੇ ਅੰਤ ਵਿੱਚ ਸਭ ਨੇ ਸੁਨੇਹਾ ਦਿੱਤਾ ਕਿ ਆਓ, ਅਸੀਂ ਸਾਰੇ ਮਿਲ ਕੇ ਆਪਣੀ ਅਮੀਰ ਪੰਜਾਬੀ ਵਿਰਾਸਤ, ਮਾਂ-ਬੋਲੀ ਅਤੇ ਕਲਾਕਾਰਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰੀਏ। ਇਹ ਉਪਰਾਲਾ ਪੰਜਾਬੀ ਕਲਾ, ਸੱਭਿਆਚਾਰ ਅਤੇ ਪੰਜਾਬੀਅਤ ਦੇ ਮਾਣ ਨੂੰ ਹੋਰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ।