ਮਹਿੰਗਾਈ ਵਿਰੁੱਧ ਵੱਡੀ ਗਿਣਤੀ ’ਚ ਲੋਕ ਸੜਕਾਂ ’ਤੇ ਉਤਰੇ, ਪੁਲਿਸ ਨੇ ਅੱਥਰੂ ਗੈਸ ਦੇ ਛੱਡੇ ਗੋਲੇ |
ਫਰਾਂਸ ਵਿੱਚ ਮਹਿੰਗਾਈ, ਸਕੂਲਾਂ ਦੀ ਮਾੜੀ ਹਾਲਤ ਅਤੇ ਪੁਲਿਸ ਦੀ ਸਖ਼ਤੀ ਖ਼ਿਲਾਫ਼ ਸ਼ਨੀਵਾਰ ਨੂੰ ਲੱਖਾਂ ਲੋਕ ਸੜਕਾਂ 'ਤੇ ਉਤਰ ਆਏ। ਪੈਰਿਸ ਸਮੇਤ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪੈਰਿਸ ਵਿੱਚ ਮਾਰਚ ਦੇ ਅੰਤ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਅਤੇ ਅੰਝੂ ਗੈਸ ਛੱਡੀ। ਗ੍ਰਹਿ ਮੰਤਰਾਲੇ ਮੁਤਾਬਕ, ਦੇਸ਼ ਭਰ ਵਿੱਚ ਕਰੀਬ 1,000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਪ੍ਰਦਰਸ਼ਨਾਂ ਵਿੱਚ ਕਰੀਬ 4 ਲੱਖ ਲੋਕ ਸ਼ਾਮਲ ਹੋਏ। ਦੂਜੇ ਪਾਸੇ, ਟਰੇਡ ਯੂਨੀਅਨਾਂ ਨੇ ਇਸ ਵਿੱਚ 8 ਲੱਖ ਲੋਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ।
ਸ਼ੁਰੂਆਤ ਵਿੱਚ ਪ੍ਰਦਰਸ਼ਨ ਸ਼ਾਂਤਮਈ ਰਿਹਾ, ਜਿਸ ਵਿੱਚ ਵਿਦਿਆਰਥੀ, ਮਾਪੇ ਅਤੇ ਬਜ਼ੁਰਗ ਵੀ ਸ਼ਾਮਲ ਹੋਏ। ਹਾਲਾਂਕਿ, ਮਾਰਚ ਦੇ ਖ਼ਤਮ ਹੋਣ ਦੌਰਾਨ ਕੁਝ ਨਕਾਬਪੋਸ਼ ਲੋਕਾਂ ਨੇ ਪੁਲਿਸ 'ਤੇ ਪੱਥਰ ਅਤੇ ਕੱਚ ਦੀਆਂ ਬੋਤਲਾਂ ਸੁੱਟੀਆਂ। ਕੁਝ ਥਾਵਾਂ 'ਤੇ ਕੂੜੇਦਾਨਾਂ ਨੂੰ ਅੱਗ ਲਗਾਈ ਗਈ ਅਤੇ ਪੁਲਿਸ ਵੱਲ ਪਟਾਕੇ ਸੁੱਟੇ ਗਏ।
ਇਸ ਤੋਂ ਬਾਅਦ ਪੁਲਿਸ ਨੇ ਅੰਝੂ ਗੈਸ, ਵਾਟਰ ਕੈਨਨ ਅਤੇ ਸਟਨ ਗ੍ਰਨੇਡ ਦੀ ਵਰਤੋਂ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਦੀ ਭੀੜ 'ਤੇ ਲਾਠੀਚਾਰਜ ਵੀ ਕੀਤਾ।