ਕਿਸਾਨ ਗੁਰਬਚਨ ਸਿੰਘ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ |
ਹੁਸ਼ਿਆਰਪੁਰ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਐਡੀਸ਼ਨਲ ਸੈਸ਼ਨ ਜੱਜ ਪੀਐਸ ਕਾਲਕਾ ਦੀ ਅਦਾਲਤ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਦੌਰਾਨ ਅੱਗ ਦੇ ਫੈਲਣ ਨਾਲ ਖੇਤਾਂ ਦੇ ਵਿੱਚ ਲੱਗੇ ਦਰਖਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਗੁਰਬਚਨ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਇੱਕ ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ ਦੋ ਮਹੀਨੇ ਦੀ ਜ਼ਿਆਦਾ ਜੇਲ੍ਹ ਕੱਟਣੀ ਹੋਵੇਗੀ।
ਜ਼ਿਕਰਯੋਗ ਹੈ ਕਿ ਮਈ 2013 ਨੂੰ ਗੁਰਬਚਨ ਸਿੰਘ ਨੇ ਪਰਾਲੀ ਨੂੰ ਅੱਗ ਲਗਾ ਰਿਹਾ ਸੀ। ਹਵਾ ਚੱਲਣ ਨਾਲ ਅੱਗ ਫੈਲ ਗਈ। ਨਾਲ ਲੱਗਦੇ ਮਲਕੀਤ ਸਿੰਘ ਦੇ ਖੇਤਾਂ ਵਿੱਚ ਕਰੀਬ ਢਾਈ ਕਿੱਲੇ ਪਰਾਲੀ ਅਤੇ 500 ਪਾਪੂਲਰ ਦੇ ਪੀੜ ਸੜ ਗਏ।
ਇਸ ਦੇ ਨਾਲ ਹੀ ਕੁਲਵੰਤ ਸਿੰਘ ਦੇ 150 ਸਫ਼ੈਦਿਆਂ ਦੇ ਪੇੜ ਵੀ ਚਪੇਟ ਵਿੱਚ ਆ ਗਏ। ਜਿਸ ਕਾਰਨ ਗੁਰਬਚਨ ਸਿੰਘ ਨੂੰ ਹੁਸ਼ਿਆਰਪੁਰ ਦੀ ਸੈਸ਼ਨ ਕੋਰਟ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ।