ਬ੍ਰਾਇਨ ਤਾਮਾਕੀ ਨੂੰ ਬ੍ਰਿਸਬੇਨ ਹਵਾਈ ਅੱਡੇ ਤੋਂ ਨਿਊਜ਼ੀਲੈਂਡ ਵਾਪਸ ਭੇਜਿਆ ।
ਆਸਟਰੇਲੀਆ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਵਿਵਾਦਿਤ ਪਾਦਰੀ ਬ੍ਰਾਇਨ ਤਾਮਾਕੀ ਦਾ ਵੀਜ਼ਾ ਰੱਦ ਕਰ ਦਿੱਤਾ। ਸਿੱਖਾਂ ਅਤੇ ਮੁਸਲਮਾਨਾਂ ਵਿਰੁੱਧ ਨਸਲੀ ਟਿੱਪਣੀਆਂ ਕਰਨ ਕਰਕੇ ਆਸਟ੍ਰੇਲੀਆ ਨੇ ਉਸ ਨੂੰ ਦੇਸ਼ 'ਚ ਵੜਨ ਤੋਂ ਰੋਕ ਦਿੱਤਾ। ਬ੍ਰਿਸਬੇਨ ਹਵਾਈ ਅੱਡੇ 'ਤੇ 12 ਘੰਟੇ ਹਿਰਾਸਤ 'ਚ ਰੱਖਣ ਤੋਂ ਬਾਅਦ ਤਾਮਾਕੀ ਨੂੰ ਵਾਪਸ ਨਿਊਜ਼ੀਲੈਂਡ ਭੇਜਿਆ ਦਿੱਤਾ ਗਿਆ ਹੈ । ਤਾਮਾਕੀ ਖ਼ਿਲਾਫ਼ ਨਸਲੀ ਅਤੇ ਭੜਕਾਊ ਬਿਆਨਬਾਜ਼ੀ ਕਰਨ ਕਰਕੇ ਆਸਟਰੇਲੀਆਈ ਬਾਰਡਰ ਫੋਰਸ ਨੇ ਉਸ ਖ਼ਿਲਾਫ਼ ਇਹ ਸਖ਼ਤ ਐਕਸ਼ਨ ਲਿਆ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਾਮਾਕੀ ਦੇ ਬਿਆਨਾਂ ਨਾਲ ਆਸਟਰੇਲੀਆ ਦੀ ਭਾਈਚਾਰਕ ਸ਼ਾਂਤੀ ਨੂੰ ਖ਼ਤਰਾ ਸੀ। ਨਿਊਜ਼ੀਲੈਂਡ ’ਚ ਨਗਰ ਕੀਰਤਨਾਂ ’ਚ ਵਿਘਨ ਪਾਉਣ ਪਿੱਛੇ ਵੀ ਬ੍ਰਾਇਨ ਤਾਮਾਕੀ ਦਾ ਹੱਥ ਸੀ। ਨਿਊਜ਼ੀਲੈਂਡ ’ਚ ਤਾਮਾਕੀ ਖ਼ਿਲਾਫ਼ ਨਸਲੀ ਕੁੜੱਤਣ ਫੈਲਾਉਣ ਦੇ 3 ਫ਼ੌਜਦਾਰੀ ਮਾਮਲੇ ਚੱਲ ਰਹੇ ਹਨ। ਆਸਟਰੇਲੀਆ ’ਚ ਰਹਿੰਦੇ ਸਿੱਖ, ਹਿੰਦੂ ਅਤੇ ਮੁਸਲਿਮ ਪ੍ਰਵਾਸੀ ਸੰਗਠਨਾਂ ਵਲੋਂ ਆਸਟਰੇਲੀਆ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ।