ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਨਸ਼ੇ ’ਚ ਡੋਬਣ ਦਾ ਕੰਮ ਕੀਤਾ -ਸੰਜੇ ਸਿੰਘ |




ਮੁੰਦਰਾ ਪੋਰਟ ਤੋਂ ਫੜੇ ਜਾਣ ਵਾਲੇ ਨਸ਼ਿਆਂ ਸਬੰਧੀ ਅਮਿਤ ਸ਼ਾਹ ਨੇ ਨਹੀਂ ਦਿੱਤਾ ਕਦੇ ਕੋਈ ਬਿਆਨ |

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ’ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਪੰਜਾਬ ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਨੂੰ ਨਸ਼ੇ ’ਚ ਡੋਬਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦੇ ਸੂਬੇ ਗੁਜਰਾਤ ਵਿੱਚ ਸਥਿਤ ਮੁੰਦਰ ਪੋਰਟ ਤੋਂ 20 ਹਜ਼ਾਰ ਕਰੋੜ ਦਾ ਡਰੱਗ ਫੜਿਆ ਗਿਆ। ਐਨ.ਆਈ. ਏ. ਨੇ ਸੁਪਰੀਮ ਕੋਰਟ ’ਚ ਲਿਖ ਕੇ ਦਿੱਤਾ ਸੀ ਕਿ ਗ੍ਰਿਫਤਾਰ ਕੀਤੇ ਗਏ ਅਪਰਾਧੀਆਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ। ਸੰਜੇ ਸਿੰਘ ਨੇ ਅੱਗੇ ਕਿਹਾ ਕਿ ਅਡਾਨੀ ਦੇ ਮੁੰਦਰਾ ਪੋਰਟ ਤੋਂ ਫੜੇ ਗਏ ਡਰੱਗ ਸਬੰਧੀ ਅਮਿਤ ਸ਼ਾਹ ਨੇ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ। 

ਗੁਜਰਾਤ ਦੇ ’ਚ 100 ਲੋਕ ਜਹਰੀਲੀ ਸ਼ਰਾਬ ਪੀ ਕੇ ਮਰ ਗਏ, ਜਿੱਥੇ ਸ਼ਰਾਬ ਬਣਦੀ ਹੈ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ 115 ਲੋਕ ਜਹਿਰੀਲੀ ਸ਼ਰਾਬ ਪੀ ਕੇ ਮਰ ਗਏ। ਇਨ੍ਹਾਂ ਦੋਵੇਂ ਸੂਬਿਆਂ ’ਚ ਭਾਜਪਾ ਦੀ ਸਰਕਾਰ ਹੈ। ਜਦੋਂ ਭਾਜਪਾ ਦੀ ਸਰਕਾਰ ਵਾਲੇ ਸੂਬਿਆਂ ’ਚ ਲੋਕ ਨਸ਼ਿਆਂ ਕਾਰਨ ਰਹੇ, ਉਸ ਭਾਜਪਾ ਨੂੰ ਨਸ਼ਿਆਂ ਦੇ ਮੁੱਦੇ ’ਤੇ ਬੋਲਣ ਦਾ ਕੋਈ ਹੱਕ ਨਹੀਂ। 

ਸੰਜੇ ਸਿੰਘ ਨੇ ਅੱਗੇ ਕਿਹਾ ਕਿ ਹਿੰਦੁਸਤਾਨ ਵਿੱਚ ਜੋ ਵੀ ਡਰੱਗ ਆਉਂਦਾ ਹੈ ਉਹ ਵਿਦੇਸ਼ਾਂ ਤੋਂ ਆਉਂਦਾ ਹੈ । ਸਰਹੱਦਾਂ ’ਤੇ ਨਸ਼ਾ ਰੋਕਣ ਦੀ ਜ਼ਿੰਮੇਵਾਰੀ ਭਾਰਤੀ ਜਨਤਾ ਪਾਰਟੀ ਅਤੇ ਅਮਿਤ ਸ਼ਾਹ ਦੀ ਹੈ। ਰਾਜ ਸਭਾ ਮੈਂਬਰ ਸੰਜੇ ਸਿੰਘ ਲੁਧਿਆਣਾ ਅਦਾਲਤ ਵਿਚ ਬਿਕਰਮਜੀਤ ਸਿੰਘ ਮਜੀਠੀਆ ਮਾਣਹਾਨੀ ਮਾਮਲੇ ’ਚ ਭੇਜੀ ਭੁਗਤਣ ਲਈ ਪਹੁੰਚੇ ਸਨ। ਇਸ ਮਾਮਲੇ ’ਚ ਅਗਲੀ ਸੁਣਵਾਈ 10 ਨਵੰਬਰ ਨੂੰ ਹੋਵੇਗੀ।