ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਾਸੀਆਂ ਨੂੰ ਦਿੱਤਾ ਵਾਟਰ ਟ੍ਰੀਟਮੈਂਟ ਪਲਾਂਟ ਦਾ ਤੋਹਫ਼ਾ |




ਹੁਣ ਇਲਾਕਾ ਨਿਵਾਸੀਆਂ ਨੂੰ ਪੀਣ ਲਈ ਸਾਫ਼ ਪਾਣੀ ਕਰਵਾਇਆ ਜਾਵੇਗਾ ਮੁਹੱਈਆ |

ਸੰਗਰੂਰ ਜ਼ਿਲ੍ਹੇ ਅਧੀਨ ਆਉਂਦੇ ਧੂਰੀ ਵਾਸੀਆਂ ਨੂੰ 47 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 14 ਐਮ.ਐਲ.ਡੀ. ਸਮਰੱਥਾ ਦੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਵੱਡਾ ਤੋਹਫ਼ਾ ਦਿੱਤਾ। ਹੁਣ ਨਹਿਰੀ ਪਾਣੀ ਨੂੰ ਬਿਲਕੁਲ ਪੀਣ ਯੋਗ ਬਣਾ ਕੇ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਸਾਡੀ ਸਰਕਾਰ ਨੇ ਨਹਿਰੀ ਪਾਣੀ ਦੀ ਵਰਤੋਂ ਨੂੰ 22% ਤੋਂ ਵਧਾ ਕੇ 88% ਤੱਕ ਪਹੁੰਚਾਇਆ ਹੈ, ਜਿਸ ਨਾਲ ਫ਼ਸਲਾਂ ਦੇ ਝਾੜ 'ਚ ਵੀ ਵਾਧਾ ਹੋਇਆ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਬਚ ਰਿਹਾ ਹੈ। ਅੱਜ ਤੋਂ ਅਸੀਂ ਲਾਲ ਡੋਰੇ ਵਾਲੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਦੇਣ ਦਾ ਕੰਮ ਵੀ ਸ਼ੁਰੂ ਕਰ ਰਹੇ ਹਾਂ, ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਪੱਕੇ ਮਾਲਕੀ ਹੱਕ ਮਿਲ ਸਕਣ । ਸੀ.ਬੀ.ਆਈ ਦੀਆਂ ਰੇਡਾਂ ਸਿਰਫ਼ ਸਿਆਸੀ ਬੁਖਲਾਹਟ ਦਾ ਨਤੀਜਾ ਹਨ । ਸਾਨੂੰ ਡਰਾਉਣ ਜਾਂ ਬਦਨਾਮ ਕਰਨ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਤੋਂ ਅਸੀਂ ਡਰਨ ਵਾਲੇ ਨਹੀਂ । ਅਸੀਂ ਇੱਥੇ ਪੈਸਾ ਕਮਾਉਣ ਨਹੀਂ, ਪੰਜਾਬ ਦੀ ਸੇਵਾ ਕਰਨ ਆਏ ਹਾਂ ਅਤੇ ਪੰਜਾਬੀ ਕਦੇ ਧੱਕਾ ਬਰਦਾਸ਼ਤ ਨਹੀਂ ਕਰਦੇ।