ਲੁਧਿਆਣਾ ’ਚ ਸਾਬਕਾ ਖੇਤੀਬਾੜੀ ਡਿਪਟੀ ਡਾਇਰੈਕਟਰ ਨਾਲ ਹੋਈ ਲੁੱਟ |




ਦੁਕਾਨ ’ਚ ਵੜ ਕੇ ਲੁਟੇਰਿਆਂ ਨੇ ਕੀਤੀ ਕੁੱਟਮਾਰ, ਮੋਬਾਈਲ ਅਤੇ ਕੈਸ਼ ਲੈ ਕੇ ਹੋਏ ਫਰਾਰ |

 ਲੁਧਿਆਣਾ ਦੇ ਪੱਖੋਵਾਲ ਰੋਡ ਦੇ ਨੇੜੇ ਪਿੰਡ ਲਲਤੋਖੇੜੀ ਦੇ ਕੋਲ ਸ਼ਾਰਦਾ ਐਗਰੋ ਸਰਵਿਸ ਦੇ ਮਾਲਕ ਅਤੇ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾਕਟਰ ਮਹਿੰਦਰ ਕੁਮਾਰ ਸ਼ਾਰਦਾ ਦੇ ਕੋਲੋਂ ਦੋ ਬਦਮਾਸ਼ਾਂ ਨੇ ਲੁੱਟ ਦੀ ਕੋਸ਼ਿਸ਼ ਕੀਤੀ।  ਦੋ ਲੁਟੇਰੇ ਗਾਹਕ ਬਣ ਕੇ ਸ਼ੋਰੂਮ ਦੇ ਅੰਦਰ ਦਾਖਲ ਹੋਏ ਅਤੇ ਕੁਝ ਦੇਰ ਸਮਾਨ ਦੇਖਦੇ ਰਹੇ ਜਿਸ ਤੋਂ ਬਾਅਦ ਅੰਦਰ ਗੇਟ ਬੰਦ ਕਰਨ ਲੱਗੇ। ਵਿਰੋਧ ਕਰਨ ’ਤੇ ਦੋਵਾਂ ਨੇ ਡਾਕਟਰ ਸ਼ਾਰਦਾ ਦੇ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਇੱਕ ਬਦਮਾਸ਼ ਨੇ ਤੇਜ਼ਧਾਰ ਹਥਿਆਰ ਦੇ ਨਾਲ ਡਾਕਟਰ ’ਤੇ ਹਮਲਾ ਕੀਤਾ। 
ਡਾਕਟਰ ਸ਼ਰਧਾ ਦਾ ਕਹਿਣਾ ਹੈ ਕੀ ਕੀ ਲੁਟੇਰਿਆਂ ਨੇ ਮੇਰਾ ਮੋਬਾਈਲ ਐਸ-20 ਫੋਰ ਅਤੇ ਕੁਝ ਕੈਸ਼ ਨਗਦੀ ਜੋ ਦੁਕਾਨ ਦੇ ਵਿੱਚ ਪਈ ਸੀ ਉਹ ਲੈ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਪਰਸੋਂ ਦੀ ਇਹ ਘਟਨਾ ਹੈ ਜਦਿਕ ਪੁਲਿਸ ਵੱਲੋਂ ਹਾਲੇ ਤੱਕ ਵੀ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ