ਅਮਰੀਕੀ ਯੂਨੀਵਰਸਿਟੀ ਨੇ ਇਕ ਹੋਰ ਗ੍ਰਹਿ ਲੱਭਣ ਦਾ ਕੀਤਾ ਦਾਅਵਾ, ਵਿਗਿਆਨੀਆਂ ਮੁਤਾਬਕ ਉਥੇ ਜੀਵਨ ਹੈ |




 ਪਿਛਲੇ ਕਈ ਦਹਾਕਿਆਂ ਤੋਂ ਵਿਗਿਆਨੀ ਧਰਤੀ ਤੋਂ ਬਾਹਰ ਕਿਸੇ ਹੋਰ ਗ੍ਰਹਿ ’ਤੇ ਜੀਵਨ ਲੱਭਣ ’ਚ ਜੁਟੇ ਹੋਏ ਹਨ। ਇਸੇ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵਿਗਿਆਨੀਆਂ ਨੇ ਧਰਤੀ ਤੋਂ ਲਗਭਗ 63 ਪ੍ਰਕਾਸ਼ ਸਾਲ (596,026,019,772,590 ਕਿਲੋਮੀਟਰ) ਦੂਰ ਸਥਿਤ ਇਕ ਵਿਸ਼ਾਲ ਗ੍ਰਹਿ ‘ਬੀਟਾ ਪਿਕਟੋਰਿਸ ਬੀ’ ਤੋਂ ਵਿਗਿਆਨੀਆਂ ਨੇ ਪਹਿਲੀ ਵਾਰ ਰੇਡੀਉ ਸਿਗਨਲ ਡਿਟੈਕਟ ਕੀਤੇ ਹਨ। ਹਾਲਾਂਕਿ ਇਸ ਖੋਜ ਤੋਂ ਬਾਅਦ ਪੁਲਾੜ ’ਚ ਏਲੀਅਨ ਜਾਂ ਜੀਵਨ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਸ਼ੁਰੂ ਹੋ ਗਈ ਹੈ ਪਰ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਗਨਲ ਕਿਸੇ ਏਲੀਅਨ ਸਭਿਅਤਾ ਤੋਂ ਨਹੀਂ ਆਏ। ‘ਹਾਰਵਰਡ ਐਂਡ ਸਮਿਥਸੋਨੀਅਨ ਸੈਂਟਰ ਫ਼ਾਰ ਐਸਟਰੋਫਿਜ਼ਿਕਸ’ ਅਤੇ ‘ਯੂਨੀਵਰਸਿਟੀ ਆਫ਼ ਓਰੇਗਨ’ ਦੇ ਵਿਗਿਆਨੀਆਂ ਨੇ ਦੱਖਣੀ ਅਫ਼ਰੀਕਾ ਦੇ ‘ਮਾਰਕੈਟ’ ਰੇਡੀਉ ਟੈਲੀਸਕੋਪ ਐਰੇ ਦੀ ਵਰਤੋਂ ਕਰ ਕੇ ਇਹ ਰੇਡੀਉ ਲਹਿਰਾਂ ਡਿਟੈਕਟ ਕੀਤੀਆਂ ਹਨ। ਪਹਿਲਾਂ ਵਿਗਿਆਨੀਆਂ ਨੂੰ ਇਹ ਸਪੱਸ਼ਟ ਨਹੀਂ ਸੀ ਕਿ ਰੇਡੀਓ ਸਿਗਨਲ ਕਿਸੇ ਸਟਾਰ ਤੋਂ ਆ ਰਹੇ ਹਨ ਜਾਂ ਗ੍ਰਹਿ ਤੋਂ, ਪਰ ਸਟੀਕ ਟੈਕਨਾਲੋਜੀ ਨੇ ਇਹ ਸਾਬਤ ਕਰ ਦਿਤਾ ਕਿ ਇਹ ਸਿਗਨਲ ਗ੍ਰਹਿ ਤੋਂ ਹੀ ਆ ਰਹੇ ਹਨ। ਵਿਗਿਆਨੀਆਂ ਅਨੁਸਾਰ ਇਹ ਰੇਡੀਉ ਤਰੰਗਾਂ ਗ੍ਰਹਿ ’ਤੇ ਚੱਲ ਰਹੇ ਵਿਸ਼ਾਲ ‘ਔਰੋਰਾ’ ਕਾਰਨ ਪੈਦਾ ਹੋ ਰਹੀਆਂ ਹਨ, ਜਿਵੇਂ ਧਰਤੀ ਦੇ ਉੱਤਰੀ ਅਤੇ ਦੱਖਣੀ ਧਰੁਵਾਂ ’ਚ ‘ਨੌਰਦਰਨ ਲਾਈਟਸ’ ਦੇਖਣ ਨੂੰ ਮਿਲਦੀਆਂ ਹਨ ਪਰ ਇਹ ਉਸ ਤੋਂ ਕਈ ਗੁਣਾ ਵੱਡੀਆਂ ਹਨ।

ਇਹ ਗ੍ਰਹਿ ਬਹੁਤ ਤੇਜ਼ੀ ਨਾਲ ਘੁੰਮਦਾ ਹੈ ਤੇ ਇਹ 8 ਤੋਂ 9 ਘੰਟਿਆਂ 'ਚ ਅਪਣੇ ਤਾਰੇ ਦੁਆਲੇ ਇਕ ਚੱਕਰ ਪੂਰਾ ਕਰ ਲੈਂਦਾ ਹੈ। ਇਸ ਦੇ ਸ਼ਕਤੀਸ਼ਾਲੀ ਚੁੰਬਕੀ ਖੇਤਰ 1 'ਚ ਜਦੋਂ ਚਾਰਜਡ ਪਾਰਟੀਕਲ ਫਸਦੇ ਹਨ ਤਾਂ ਉਹ ਤੇਜ਼ੀ ਨਾਲ ਐਨਰਜੀ ਛਡਦੇ ਹਨ, ਜੋ ਰੇਡੀਉ ਵੇਵਜ਼ ਦੇ ਰੂਪ 'ਚ ਬਾਹਰ ਨਿਕਲਦੀ ਹੈ। ਜ਼ਿਕਰਯੋਗ ਹੈ ਕਿ ਇਸ ਗ੍ਰਹਿ ਦੀ ਖੋਜ 2008 'ਚ ਹੋਈ ਸੀ ਅਤੇ ਇਹ ਸਾਡੇ ਸੌਰ ਸਿਸਟਮ ਦੇ ਬ੍ਰਹਿਸਪਤੀ ਗ੍ਰਹਿ ਨਾਲੋਂ ਵੀ ਲਗਭਗ 11.7 ਗੁਣਾ ਵੱਡਾ ਹੈ। ਇਹ ਅਪਣੇ ਤਾਰੇ ਦਾ ਇਕ ਚੱਕਰ ਲਗਾਉਣ 'ਚ 23.6 ਜੋ ਸਾਲ ਲੈਂਦਾ ਹੈ। ਵਿਗਿਆਨੀਆਂ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਸਾਡੇ ਸੂਰਜ ਮੰਡਲ 1 ਤੋਂ ਬਾਹਰ ਕਿਸੇ ਗ੍ਰਹਿ ਦੀ ਮੈਗਨੇਟਿਕ ਫੀਲਡ ਜੋ ਨੂੰ ਸਿੱਧੇ ਤੌਰ 'ਤੇ ਮਾਪਿਆ ਗਿਆ ਹੈ। ਇਹ - ਖੋਜ ਭਵਿੱਖ 'ਚ ਹੋਰ ਗ੍ਰਹਿਆਂ ਦੇ ਵਾਤਾਵਰਨ ਅਤੇ ਚੁੰਬਕੀ ਖੇਤਰ ਨੂੰ ਸਮਝਣ 'ਚ ਕਾਫ਼ੀ - ਮਦਦਗਾਰ ਸਾਬਤ ਹੋਵੇਗੀ। (ਏਜੰਸੀ)