ਨਵੀਂ ਦਿੱਲੀ: IGI ਹਵਾਈ ਅੱਡੇ ’ਤੇ ਸੋਨੇ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, ਇੱਕ ਔਰਤ ਸਮੇਤ 8 ਯਾਤਰੀ ਗ੍ਰਿਫ਼ਤਾਰ |




ਕਸਟਮ ਵਿਭਾਗ ਨੇ ਤਿੰਨ ਛੋਟੇ ਬੈਗਾਂ ’ਚ ਦੋ ਸੀਟਾਂ ਹੇਠਾਂ ਛੁਪਾਇਆ 6.5 ਕਿੱਲੋ ਸੋਨਾ ਕੀਤਾ ਬਰਾਮਦ | 

ਇੱਕ ਗੁਪਤ ਸੂਚਨਾ ਦੇ ਆਧਾਰ 'ਤੇ, ਕਸਟਮ ਅਧਿਕਾਰੀਆਂ ਨੇ ਉਡਾਣ EK-514 (ਦੁਬਈ-ਦਿੱਲੀ, ਮਿਤੀ 21.09.2026) ਦੀ ਬਾਰੀਕੀ ਨਾਲ ਤਲਾਸ਼ੀ ਲਈ ਅਤੇ ਤਿੰਨ ਛੋਟੇ ਬੈਗਾਂ ਵਿੱਚ ਦੋ ਸੀਟਾਂ ਦੇ ਹੇਠਾਂ ਛੁਪਾਇਆ ਹੋਇਆ ਸੋਨਾ ਬਰਾਮਦ ਕੀਤਾ, ਜਿਸ ਨੂੰ ਚੇਨਾਂ ਦੇ ਰੂਪ ਵਿੱਚ ਬਦਲਿਆ ਗਿਆ ਸੀ — ਅਤੇ ਇਸ 'ਤੇ ਚਾਂਦੀ ਅਤੇ ਕਾਲੇ ਰੰਗ ਦਾ ਸਪਰੇਅ ਕੀਤਾ ਗਿਆ ਸੀ। 

ਤਫਤੀਸ਼ ਦੌਰਾਨ ਉਸੇ ਉਡਾਣ ਵਿੱਚ ਯਾਤਰਾ ਕਰ ਰਹੇ ਇੱਕ ਔਰਤ ਸਮੇਤ 8 ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਗਿਰੋਹ ਪ੍ਰਦਰਸ਼ਨੀਆਂ (exhibitions) ਵਿੱਚ ਹਿੱਸਾ ਲੈਣ ਦੇ ਬਹਾਨੇ ਦੁਬਈ ਗਿਆ ਸੀ ਅਤੇ ਸ਼ੱਕ ਤੋਂ ਬਚਣ ਲਈ ਸੋਨੇ ਨੂੰ ਚੇਨਾਂ/ਗਹਿਣਿਆਂ ਦੇ ਰੂਪ ਵਿੱਚ ਪਹਿਨ ਕੇ ਤਸਕਰੀ ਕਰ ਰਿਹਾ ਸੀ।

ਕੁੱਲ ਬਰਾਮਦਗੀ: 6.5 ਕਿੱਲੋ ਸੋਨਾ, ਜਿਸ ਦੀ ਕੀਮਤ ਲਗਭਗ 9 ਕਰੋੜ ਰੁਪਏ ਹੈ। 

ਤਿੱਖੀ ਨਜ਼ਰ ਅਤੇ ਚੌਕਸੀ ਨੇ ਤਸਕਰੀ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ। ਸਾਰੇ 8 ਦੋਸ਼ੀਆਂ ਨੂੰ ਡਾਕਟਰੀ ਮੁਆਇਨੇ ਤੋਂ ਬਾਅਦ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਅੱਗੇ ਦੀ ਜਾਂਚ ਜਾਰੀ ਹੈ।