ਇਹ ਚਾਰਜ 5 ਤੋਂ 20 ਤੱਕ ਹੋ ਸਕਦੇ, ਆਨਲਾਈਨ ਭੁਗਤਾਨ 'ਤੇ ਮਿਲੇਗੀ ਛੋਟ |
ਆਨਲਾਈਨ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਕੈਸ਼ ਆਨ ਡਿਲੀਵਰੀ ਰਾਹੀਂ ਦਿਤੇ ਗਏ ਆਰਡਰਾਂ ਲਈ ਵਾਧੂ ਫ਼ੀਸ ਵਸੂਲਣੀ ਸ਼ੁਰੂ ਕਰ ਦਿਤੀ ਹੈ।
ਇਹ ਜਾਣਕਾਰੀ ਕੰਪਨੀ ਦੇ ਐਪ ’ਤੇ ਇਕ ਵਿਕਲਪ ਤੋਂ ਮਿਲੀ ਹੈ। ਇਹ ਫ਼ੀਸ ਆਰਡਰ ਬਿੱਲ ’ਤੇ ‘ਪੇ ਆਨ ਡਿਲੀਵਰੀ ਫ਼ੀਸ’ ਵਜੋਂ ਦਿਖਾਈ ਦੇ ਰਹੀ ਹੈ। ਇਹ ਫ਼ੀਸ ਉਨ੍ਹਾਂ ਗਾਹਕਾਂ ’ਤੇ ਲਾਗੂ ਹੁੰਦੀ ਹੈ ਜੋ ਕੈਸ਼ ਆਨ ਡਿਲੀਵਰੀ ਦੁਆਰਾ ਭੁਗਤਾਨ ਕਰਨਾ ਚੁਣਦੇ ਹਨ। ਹਾਲਾਂਕਿ, ਇਹ ਫ਼ੀਸ ਸਾਰੇ ਆਰਡਰਾਂ ਲਈ ਇਕੋ ਜਿਹੀ ਨਹੀਂ ਹੈ।