ਭਾਰਤੀ ਔਰਤ ਸਰਬਜੀਤ ਕੌਰ ਨਾਲ ਵਿਆਹ ਕਰਨ ਤੋਂ ਪਹਿਲਾਂ ਉਸ ਦੀ ਇਜਾਜ਼ਤ ਨਹੀਂ ਲਈ ਸੀ-ਪਹਿਲੀ ਪਤਨੀ |
ਭਾਰਤੀ ਔਰਤ ਸਰਬਜੀਤ ਕੌਰ ਨਾਲ ਨਿਕਾਹ ਕਰਨ ਵਾਲੇ ਪਾਕਿਸਤਾਨੀ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਹੁਸੈਨ ਨੇ ਉਸ ਵਿਰੁਧ ਦੋ ਮਾਮਲੇ ਦਰਜ ਕੀਤੇ ਹਨ। ਪਹਿਲਾ ਮਾਮਲਾ ਉਨ੍ਹਾਂ ਦੇ ਨਾਬਾਲਗ ਬੱਚਿਆਂ ਦੀ ਦੇਖਭਾਲ ਦਾ ਹੈ ਅਤੇ ਦੂਜਾ ਮਾਮਲਾ ਸਰਬਜੀਤ ਕੌਰ ਨਾਲ ਉਸ ਦੀ ਇਜਾਜ਼ਤ ਤੋਂ ਬਿਨਾਂ ਵਿਆਹ ਕਰਨ ਦਾ ਹੈ। ਸਾਇਮਾ ਹੁਸੈਨ ਦਾ ਦਾਅਵਾ ਹੈ ਕਿ ਨਾਸਿਰ ਹੁਸੈਨ ਨੇ ਭਾਰਤੀ ਔਰਤ ਸਰਬਜੀਤ ਕੌਰ ਨਾਲ ਵਿਆਹ ਕਰਨ ਤੋਂ ਪਹਿਲਾਂ ਉਸ ਦੀ ਇਜਾਜ਼ਤ ਨਹੀਂ ਲਈ ਸੀ, ਜੋ ਕਿ ਪਾਕਿਸਤਾਨੀ ਕਾਨੂੰਨ ਤਹਿਤ ਅਪਰਾਧ ਹੈ।
ਸਾਇਮਾ ਹੁਸੈਨ ਦੇ ਵਕੀਲ ਅਲੀ ਚੰਗੇਜ਼ੀ ਨੇ ਕਿਹਾ ਕਿ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਹੁਸੈਨ ਨੇ ਅਪਣੇ ਪਤੀ ਵਿਰੁਧ ਕੇਸ ਦਾਇਰ ਕੀਤਾ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਨੇ ਨਾ ਸਿਰਫ਼ ਉਸ ਨੂੰ ਘਰੋਂ ਕੱਢ ਦਿਤਾ, ਸਗੋਂ ਉਸ ਦੇ ਕੱਪੜੇ ਵੀ ਸਾੜ ਦਿਤੇ। ਉਹ ਅਦਾਲਤ ਰਾਹੀਂ ਉਸ ਤੋਂ ਗੁਜ਼ਾਰਾ ਭੱਤਾ ਮੰਗ ਰਹੀ ਹੈ। (ਏਜੰਸੀ)