ਇਸ ਸਾਲ ਪੰਜਵੀਂ ਵਾਰ ਵਧੇ ਰੇਟ |
ਦਿੱਲੀ-ਐਨਸੀਆਰ ਵਿੱਚ ਸੀਐਨਜੀ ਦੀ ਕੀਮਤ ਵਿੱਚ 3.89 ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਇੰਦਰਪ੍ਰਸਥ ਗੈਸ ਲਿਮਿਟੇਡ (IGL) ਅਨੁਸਾਰ, ਨਵੀਆਂ ਦਰਾਂ ਸ਼ਨੀਵਾਰ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਨਤੀਜੇ ਵਜੋਂ, ਦਿੱਲੀ ਵਿੱਚ ਸੀਐਨਜੀ ਦੀ ਕੀਮਤ 83.09 ਤੋਂ ਵਧ ਕੇ 86.98 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਜਾਵੇਗੀ। ਇਹ ਇਸ ਸਾਲ ਸੀਐਨਜੀ ਦੀਆਂ ਕੀਮਤਾਂ ਵਿੱਚ ਪੰਜਵੀਂ ਵਾਰ ਵਾਧਾ ਹੈ।
ਇੰਦਰਪ੍ਰਸਥ ਗੈਸ ਲਿਮਿਟੇਡ ਦੇ ਅਨੁਸਾਰ, ਇਸ ਵਾਰ ਕੀਮਤਾਂ ਵਿੱਚ ਵਾਧੇ ਦੇ ਮੁੱਖ ਕਾਰਨ LNG ਦੀ ਦਰਾਮਦ ਲਾਗਤ ਵਿੱਚ ਵਾਧਾ, ਅੰਤਰਰਾਸ਼ਟਰੀ ਪੱਧਰ 'ਤੇ ਗੈਸ ਦੀਆਂ ਕੀਮਤਾਂ ਵਿੱਚ ਤੇਜ਼ੀ ਅਤੇ CNG ਦੀ ਵਧਦੀ ਮੰਗ ਹਨ। ਇਸ ਤੋਂ ਪਹਿਲਾਂ ਮਈ ਵਿੱਚ, ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਅਤੇ ਇਸ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਊਰਜਾ ਕੀਮਤਾਂ ਵਿੱਚ ਆਈ ਤੇਜ਼ੀ ਦੇ ਦੌਰਾਨ, IGL ਨੇ 10 ਦਿਨਾਂ ਦੇ ਅਰਸੇ ਦੌਰਾਨ ਚਾਰ ਪੜਾਵਾਂ ਵਿੱਚ CNG ਦੀਆਂ ਕੀਮਤਾਂ ਵਿੱਚ ਕੁੱਲ 6 ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਸੀ।
ਕੀਮਤਾਂ ਵਿੱਚ ਸੋਧ ਤੋਂ ਬਾਅਦ, ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐਨਜੀ (CNG) ਦੀ ਕੀਮਤ 95.59 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਮੇਰਠ ਵਿਚ ਇਸ ਦੀ ਕੀਮਤ 95.47 ਪ੍ਰਤੀ ਕਿਲੋਗ੍ਰਾਮ ਅਤੇ ਗੁਰੂਗ੍ਰਾਮ ਵਿੱਚ 92.01 ਪ੍ਰਤੀ ਕਿਲੋਗ੍ਰਾਮ ਹੈ। ਪੈਟਰੋਲ ਅਤੇ ਡੀਜ਼ਲ ਵਾਂਗ, ਸੀਐਨਜੀ ਦੀਆਂ ਕੀਮਤਾਂ ਵੀ ਵੱਖ-ਵੱਖ ਰਾਜਾਂ ਵਿਚ ਵੱਖੋ-ਵੱਖਰੀਆਂ ਹੁੰਦੀਆਂ ਹਨ। ਇਸ ਦਾ ਇਕ ਕਾਰਨ ਹਰੇਕ ਰਾਜ ਵਿੱਚ ਲਾਗੂ ਵੈਟ ਦੀਆਂ ਵੱਖੋ-ਵੱਖਰੀਆਂ ਦਰਾਂ ਹਨ।
ਦਿੱਲੀ ਵਿਚ ਕੀਮਤਾਂ ਵਿਚ ਵਾਧੇ ਦੇ ਬਾਵਜੂਦ, ਆਈਜੀਐਲ (IGL) ਨੇ ਕਿਹਾ ਹੈ ਕਿ ਹੋਰ ਬਾਲਣਾਂ ਦੇ ਮੁਕਾਬਲੇ ਸੀਐਨਜੀ ਖਪਤਕਾਰਾਂ ਲਈ ਇੱਕ ਕਿਫ਼ਾਇਤੀ ਵਿਕਲਪ ਬਣੀ ਹੋਈ ਹੈ।