ਏਸ਼ੀਆਈ ਖੇਡਾਂ 2026 ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਸਿੱਧਾ ਕੁਆਰਟਰ ਫਾਈਨਲ ਖੇਡਣਗੀਆਂ |




ਪੁਰਸ਼ ਟੀਮ ਦਾ ਪਹਿਲਾ ਮੁਕਾਬਲਾ 28 ਸਤੰਬਰ ਨੂੰ ਅਤੇ ਮਹਿਲਾ ਟੀਮ ਦਾ ਪਹਿਲਾ ਮੈਚ 18 ਸਤੰਬਰ ਨੂੰ ਹੋਵੇਗਾ | 

ਭਾਰਤੀ ਪੁਰਸ਼ ਟੀਮ 28 ਸਤੰਬਰ ਤੋਂ ਏਸ਼ੀਆਈ ਖੇਡਾਂ (Asian Games) ਵਿੱਚ ਆਪਣਾ ਪਹਿਲਾ ਮੈਚ ਖੇਡੇਗੀ। ਜਾਪਾਨ ਵਿੱਚ ਖੇਡੇ ਜਾਣ ਵਾਲੇ ਟੂਰਨਾਮੈਂਟ ਵਿੱਚ ਮਹਿਲਾ ਟੀਮ 18 ਸਤੰਬਰ ਨੂੰ ਆਪਣਾ ਪਹਿਲਾ ਮੁਕਾਬਲਾ ਖੇਡੇਗੀ। ਦੋਵਾਂ ਭਾਰਤੀ ਟੀਮਾਂ ਨੂੰ ਸੀਡਿੰਗ ਮਿਲੀ ਹੈ ਅਤੇ ਉਹ ਸਿੱਧੇ ਕੁਆਰਟਰ ਫਾਈਨਲ ਵਿੱਚ ਉਤਰਨਗੀਆਂ। ਟੂਰਨਾਮੈਂਟ ਨਾਗੋਆ ਦੇ ਨੇੜੇ ਕੋਰੋਗੀ ਐਥਲੇਟਿਕ ਪਾਰਕ ਵਿੱਚ ਹੋਵੇਗਾ।

ਮਹਿਲਾ ਕ੍ਰਿਕਟ ਟੂਰਨਾਮੈਂਟ 17 ਤੋਂ 22 ਸਤੰਬਰ, ਜਦਕਿ ਪੁਰਸ਼ ਕ੍ਰਿਕਟ ਟੂਰਨਾਮੈਂਟ 24 ਸਤੰਬਰ ਤੋਂ 1 ਅਕਤੂਬਰ ਤੱਕ ਚੱਲੇਗਾ। ਮਹਿਲਾ ਵਰਗ ਵਿੱਚ ਫਾਈਨਲ 22 ਸਤੰਬਰ, ਜਦਕਿ ਪੁਰਸ਼ ਵਰਗ ਦਾ ਫਾਈਨਲ 3 ਅਕਤੂਬਰ ਨੂੰ ਹੋਵੇਗਾ।


ਭਾਰਤ ਨੇ ਏਸ਼ੀਆਈ ਖੇਡਾਂ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼੍ਰੇਅਸ ਅਈਅਰ ਕਪਤਾਨ ਅਤੇ ਤਿਲਕ ਵਰਮਾ ਉਪ-ਕਪਤਾਨ ਹੋਣਗੇ। ਟੀਮ ਵਿੱਚ ਵੈਭਵ ਸੂਰਿਆਵੰਸ਼ੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਹੋਵੇਗੀ, ਜਦਕਿ ਸਮ੍ਰਿਤੀ ਮੰਧਾਨਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ।

ਪੁਰਸ਼ ਟੀਮ: ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ-ਕਪਤਾਨ), ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਈਸ਼ਾਨ ਕਿਸ਼ਨ, ਸ਼ਿਵਮ ਦੁਬੇ, ਨੀਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਹਰਸ਼ਿਤ ਰਾਣਾ ਅਤੇ ਅਰਸ਼ਦੀਪ ਸਿੰਘ।

ਮਹਿਲਾ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੇਫਾਲੀ ਵਰਮਾ, ਜੇਮੀਮਾ ਰੋਡ੍ਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਜੀ. ਕਮਲੀਨੀ (ਵਿਕਟਕੀਪਰ), ਭਾਰਤੀ ਫੁਲਮਾਲੀ, ਸ਼੍ਰੀ ਚਰਣੀ, ਰੇਣੁਕਾ ਠਾਕੁਰ, ਕ੍ਰਾਂਤੀ ਗੌੜ, ਅਰੁੰਧਤੀ ਰੈੱਡੀ, ਸ਼੍ਰੇਯੰਕਾ ਪਾਟਿਲ, ਰਾਧਾ ਯਾਦਵ, ਨੰਦਨੀ ਸ਼ਰਮਾ।