ਦਿੱਲੀ ਦੇ ਜਸੋਲਾ ’ਚ ਨਾਲੇ ’ਚ ਡਿੱਗੇ ਬੱਚੇ ਦੀ 4 ਦਿਨਾਂ ਬਾਅਦ ਮਿਲੀ ਲਾਸ਼ |




ਸਕੂਲ ਦੀ ਵਰਦੀ ਪਾ ਕੇ ਨਿਕਲਿਆ ਸੀ ਬੱਚਾ, ਅਚਾਨਕ ਨਾਲੇ ’ਚ ਡਿੱਗਿਆ |

ਦਿੱਲੀ ਦੇ ਜਸੋਲਾ ਵਿੱਚ ਖੁੱਲ੍ਹੇ ਨਾਲੇ ਵਿੱਚ ਡਿੱਗੇ 15 ਸਾਲਾ ਬੱਚੇ ਦੀ ਲਾਸ਼ 4 ਦਿਨਾਂ ਬਾਅਦ ਬਰਾਮਦ ਹੋਈ ਹੈ। ਸ਼ਨੀਵਾਰ ਤੋਂ ਹੀ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਮੰਗਲਵਾਰ ਨੂੰ ਬੱਚੇ ਦੀ ਲਾਸ਼ ਨਾਲੇ 'ਚੋਂ ਬਰਾਮਦ ਕੀਤੀ ਜਾ ਸਕੀ। ਸ਼ਨੀਵਾਰ ਸਵੇਰੇ ਲਗਭਗ 11 ਵਜੇ ਕੇ 54 ਮਿੰਟ 'ਤੇ ਦਿੱਲੀ ਫਾਇਰ ਸਰਵਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਫਾਇਰ ਵਿਭਾਗ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਬੱਚੇ ਦੀ ਭਾਲ ਲਈ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਤਿੰਨ ਦਿਨ ਬੀਤਣ ’ਤੇ ਵੀ ਬੱਚੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ। ਬੱਚੇ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। 

ਬੇਬੱਸ ਪਿਓ ਆਪਣੇ ਜਿਗਰ ਦੇ ਟੁਕੜੇ ਨੂੰ ਲੱਭਣ ਲਈ ਖੁਦ ਹੀ ਨਾਲੇ ਵਿੱਚ ਉਤਰ ਗਿਆ। ਪੁੱਤਰ ਮਿਥੁਨ ਨੂੰ ਲੱਭਣ ਲਈ ਪਿਤਾ ਕਾਲੇ ਪਾਣੀ ਵਾਲੇ ਉਸ ਖੁੱਲ੍ਹੇ ਨਾਲੇ ਵਿੱਚ ਉਤਰ ਗਿਆ, ਜਿਸ ਵਿੱਚ ਉਨ੍ਹਾਂ ਦਾ ਬੱਚਾ ਸਕੂਲ ਦੀ ਵਰਦੀ ਪਾ ਕੇ ਡਿੱਗ ਗਿਆ ਸੀ। ਬੱਚਾ ਹਾਦਸੇ ਤੋਂ ਪਹਿਲਾਂ ਸਕੂਲ ਜਾਣ ਵਾਲਾ ਸੀ। ਉਹ ਵਰਦੀ ਵਿੱਚ ਸੀ। ਅਚਾਨਕ ਉਹ ਨਾਲੇ ਵਿੱਚ ਡਿੱਗ ਗਿਆ।

ਦੱਖਣੀ-ਪੂਰਬੀ ਦਿੱਲੀ ਦੇ ਜਸੋਲਾ ਪਿੰਡ ਵਿੱਚ ਸ਼ਨੀਵਾਰ ਸਵੇਰੇ ਪਤੰਗ ਦੇ ਪਿੱਛੇ ਭੱਜਦੇ ਹੋਏ 15 ਸਾਲ ਦਾ ਮਿਥੁਨ ਇੱਕ ਖੁੱਲ੍ਹੇ ਨਾਲੇ ਵਿੱਚ ਜਾ ਡਿੱਗਿਆ ਸੀ। ਪਿਛਲੇ ਚਾਰ ਦਿਨਾਂ ਤੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ। ਆਖਰਕਾਰ ਮੰਗਲਵਾਰ ਨੂੰ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।