ਪਹਿਲੀ ਸਤੰਬਰ ਤੋਂ ਬਦਲ ਜਾਣਗੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਿਯਮ, ਬੋਰਡਿੰਗ ਪਾਸ ’ਤੇ ਹੁਣ ਨਹੀਂ ਲੱਗੇਗੀ ਇਮੀਗ੍ਰੇਸ਼ਨ ਸਟੈਂਪ |




ਅੰਤਰਰਾਸ਼ਟਰੀ ਉਡਾਣਾਂ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇਕ ਅਹਿਮ ਬਦਲਾਅ ਕੀਤਾ ਜਾ ਰਿਹਾ ਹੈ। 1 ਸਤੰਬਰ, 2026 ਤੋਂ, ਭਾਰਤ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਬੋਰਡਿੰਗ ਪਾਸ ’ਤੇ ਮੋਹਰ ਲਗਾਉਣ ਦੀ ਪ੍ਰਥਾ ਖ਼ਤਮ ਕਰ ਦਿਤੀ ਜਾਵੇਗੀ।

ਯਾਤਰੀਆਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਲਈ ਈ-ਬੋਰਡਿੰਗ ਪਾਸ ਪੇਸ਼ ਕਰਨ ਦੀ ਆਗਿਆ ਹੋਵੇਗੀ। ਬਿਊਰੋ ਆਫ਼ ਇਮੀਗ੍ਰੇਸ਼ਨ (ਬੀਓਆਈ) ਨੇ ਇਹ ਫ਼ੈਸਲਾ ਲਿਆ ਹੈ। ਦਿੱਲੀ ਵਿਚ ਵਿਦੇਸ਼ੀ ਖੇਤਰੀ ਰਜਿਸਟਰੇਸ਼ਨ ਦਫ਼ਤਰ ਦੁਆਰਾ ਜਾਰੀ ਇਕ ਅੰਦਰੂਨੀ ਸੰਚਾਰ ਵਿਚ ਨਵੇਂ ਨਿਯਮ ਦਾ ਵੇਰਵਾ ਦਿਤਾ ਗਿਆ।