ਸੋਨੀਆ ਗਾਂਧੀ ਨੇ 'ਵੰਦੇ ਮਾਤਰਮ' ਰੋਕਣ ਦੀ ਕੀਤੀ ਕੋਸ਼ਿਸ਼ -ਭਾਜਪਾ |




ਭਾਜਪਾ ਨੇ ‘ਐਕਸ’ 'ਤੇ ਕਾਂਗਰਸ ਦਫ਼ਤਰ ਦੇ ਪ੍ਰੋਗਰਾਮ ਦਾ ਵੀਡੀਓ ਸਾਂਝਾ ਕਰਕੇ ਲਗਾਇਆ ਇਲਜ਼ਾਮ | 

ਭਾਰਤੀ ਜਨਤਾ ਪਾਰਟੀ ਨੇ ਸੋਨੀਆ ਗਾਂਧੀ 'ਤੇ ਕਾਂਗਰਸ ਹੈੱਡਕੁਆਰਟਰ ਦੇ ਸੁਤੰਤਰਤਾ ਦਿਵਸ ਸਮਾਗਮ ਦੌਰਾਨ 'ਵੰਦੇ ਮਾਤਰਮ' ਗੀਤ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਾਂਗਰਸ ਹੈੱਡਕੁਆਰਟਰ ਦੇ ਪ੍ਰੋਗਰਾਮ ਦਾ ਵੀਡੀਓ ਸਾਂਝਾ ਕੀਤਾ।
ਭਾਜਪਾ ਨੇ ਦੋਸ਼ ਲਗਾਇਆ ਕਿ ਪ੍ਰੋਗਰਾਮ ਦੌਰਾਨ ਪੂਰਾ 'ਵੰਦੇ ਮਾਤਰਮ' ਗਾਇਆ ਜਾ ਰਿਹਾ ਸੀ। ਕੁਝ ਸ਼ੁਰੂਆਤੀ ਲਾਈਨਾਂ ਤੋਂ ਬਾਅਦ ਹੀ ਸੋਨੀਆ ਇਸ ਨੂੰ ਲੈ ਕੇ ਅਸਹਿਜ ਹੋਣ ਲੱਗੇ। ਉਨ੍ਹਾਂ ਨੇ ਗੀਤ ਰੋਕਣ ਦਾ ਇਸ਼ਾਰਾ ਕੀਤਾ।

ਭਾਜਪਾ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਵੀ ਪੂਰੇ ਗਾਇਨ ਦੌਰਾਨ ਅਤੇ ਰਾਸ਼ਟਰੀ ਗੀਤ ਖ਼ਤਮ ਹੋਣ ਤੋਂ ਬਾਅਦ ਤੱਕ ਪਰੇਸ਼ਾਨ ਨਜ਼ਰ ਆਏ। ਕਾਂਗਰਸ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਸੋਨੀਆ ਨੇ 'ਵੰਦੇ ਮਾਤਰਮ' ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਉਹ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਲਈ ਕੁਰਸੀ ਮੰਗ ਰਹੇ ਸਨ।