ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ |




ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਕੀਤੀ ਕਾਰਵਾਈ |

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼੍ਰੌਫ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ  ਦਾ ਦੋਸ਼ ਹੈ ਕਿ 'ਵਿਮਲ ਇਲਾਇਚੀ' ਦਾ ਇਸ਼ਿਤਹਾਰ ਅਸਲ ਵਿੱਚ ਸੂਬੇ ਵਿੱਚ ਪਾਬੰਦੀਸ਼ੁਦਾ 'ਵਿਮਲ ਪਾਨ ਮਸਾਲਾ' ਦਾ ਅਸਿੱਧੇ ਰੂਪ ਵਿੱਚ ਪ੍ਰਚਾਰ ਕਰਦਾ ਹੈ।

ਇਹ ਨੋਟਿਸ ਇਸੇ ਹਫ਼ਤੇ ਅਦਾਕਾਰਾਂ ਦੇ ਪਤੇ 'ਤੇ ਭੇਜੇ ਗਏ ਹਨ । ਸ਼ਾਹਰੁਖ ਖਾਨ ਨੂੰ 'ਮੰਨਤ' (ਬਾਂਦਰਾ), ਅਜੇ ਦੇਵਗਨ ਨੂੰ ਜੂਹੂ ਸਥਿਤ ਰਿਹਾਇਸ਼ ਅਤੇ ਟਾਈਗਰ ਸ਼੍ਰੌਫ ਨੂੰ ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ 'ਟਾਈਗਰ ਸ਼੍ਰੌਫ ਪ੍ਰੋਡਕਸ਼ਨਜ਼ ਐੱਲ.ਐੱਲ.ਪੀ.' ਰਾਹੀਂ ਨੋਟਿਸ ਦਿੱਤਾ ਗਿਆ ਹੈ। ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸਾਰਿਆਂ ਤੋਂ ਉਨ੍ਹਾਂ ਦੀ ਭੂਮਿਕਾ 'ਤੇ ਸਪੱਸ਼ਟੀਕਰਨ ਮੰਗਿਆ ਹੈ।

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਨੋਟਿਸ ਅਨੁਸਾਰ ਇਸ਼ਤਿਹਾਰ ਦੀ ਪੇਸ਼ਕਾਰੀ, ਸੰਵਾਦ, ਪ੍ਰੋਡਕਟ ਦਾ ਨਾਮ ਅਤੇ ਮਾਰਕੀਟ ਸੰਦਰਭ ਇਹ ਸਵਾਲ ਖੜ੍ਹਾ ਕਰਦੇ ਹਨ ਕਿ ਕੀ ਇਹ ਕਿਸੇ ਪਾਬੰਦੀਸ਼ੁਦਾ ਤੰਬਾਕੂ ਉਤਪਾਦ ਦਾ ਅਸਿੱਧਾ ਪ੍ਰਚਾਰ ਹੈ।