ਸਹਿਕਾਰਤਾ ਮੰਤਰਾਲੇ ਦੇ ਸਥਾਪਨਾ ਦਿਵਸ 'ਤੇ ਅਮਿਤ ਸ਼ਾਹ ਦਾ ਵੱਡਾ ਐਲਾਨ |
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਟੈਕਸੀ ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। ਆਉਣ ਵਾਲੇ ਦੋ ਸਾਲਾਂ ਵਿੱਚ ਭਾਰਤ ਟੈਕਸੀ ਦੇਸ਼ ਦੇ ਹਰ ਰਾਜ ਵਿੱਚ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਵੇਗੀ। ਦੇਸ਼ ਦੇ 500 ਤੋਂ ਵੱਧ ਸ਼ਹਿਰਾਂ ਵਿੱਚ ਇਹ ਲੋਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ। ਇਹ ਗੱਲ ਉਨ੍ਹਾਂ ਨੇ ਸੋਮਵਾਰ ਨੂੰ ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਮੌਕੇ ਕਹੀ।
ਗ੍ਰਹਿ ਮੰਤਰੀ ਨੇ ਕਿਹਾ ਕਿ ਚਿੱਟੀ ਕ੍ਰਾਂਤੀ -2 ( ਸ਼ਵੇਤ ਕ੍ਰਾਂਤੀ-2 ) ਦੇ ਜ਼ਰੀਏ ਅਸੀਂ ਸਹਿਕਾਰੀ ਡੇਅਰੀਆਂ ਦਾ ਇੱਕ ਮਜ਼ਬੂਤ ਨੈੱਟਵਰਕ ਤਿਆਰ ਕਰਨਾ ਚਾਹੁੰਦੇ ਹਾਂ। ਸਾਰੇ ਰਾਜਾਂ ਦੀਆਂ ਡੇਅਰੀ ਫੈਡਰੇਸ਼ਨਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੇ ਦੋ ਸਾਲਾਂ ਵਿੱਚ ਦੁੱਧ ਦੇਣ ਵਾਲੇ ਕਿਸਾਨਾਂ ਦੀ ਗਿਣਤੀ ਵਿੱਚ ਘੱਟੋ-ਘੱਟ 35 ਫੀਸਦੀ ਵਾਧੇ ਦਾ ਟੀਚਾ ਰੱਖਿਆ ਜਾਵੇ।
ਇਸ ਦਾ ਮਤਲਬ ਹੈ ਕਿ 35 ਫੀਸਦੀ ਵੱਧ ਪਿੰਡਾਂ ਵਿੱਚ ਨਵੇਂ ਪੈਕਸ ਬਣਾਉਣੇ ਪੈਣਗੇ ਅਤੇ ਪ੍ਰਾਇਮਰੀ ਡੇਅਰੀ ਕਮੇਟੀਆਂ ਸਥਾਪਤ ਕਰਨੀਆਂ ਹੋਣਗੀਆਂ। ਪਿੰਡ ਦਾ ਕੋਈ ਵੀ ਕਿਸਾਨ ਅਜਿਹਾ ਨਾ ਰਹੇ ਜੋ ਡੇਅਰੀ ਨੂੰ ਦੁੱਧ ਨਾ ਦਿੰਦਾ ਹੋਵੇ। ਸਹਿਕਾਰੀ ਖੰਡ ਖੇਤਰ ਵਿੱਚ ਅਸੀਂ ਖੰਡ, ਸ਼ੀਰੇ ਤੋਂ ਈਥਾਨੌਲ, ਬਗਾਸ (ਗੰਨੇ ਦੀ ਫੋਕ), ਊਰਜਾ, ਪ੍ਰੈਸਮਡ, ਜੈਵਿਕ ਖਾਦ ਅਤੇ ਸਲਫਰ ਬਣਾਉਣ ਤੱਕ ਦੀ ਪੂਰੀ ਵਿਵਸਥਾ ਲਾਗੂ ਕਰ ਦਿੱਤੀ ਹੈ। ਇਹ ਪ੍ਰਯੋਗ ਸਫਲ ਰਿਹਾ ਹੈ। ਇਸ ਦੇ ਲਈ ਵੀ ਅਸੀਂ ਸਹਿਕਾਰੀ ਸਭਾਵਾਂ ਬਣਾ ਦਿੱਤੀਆਂ ਹਨ।