ਗ੍ਰਹਿ ਮੰਤਰੀ ਕੋਲ ਕਾਂਗਰਸ ਸਾਂਸਦ ਨੇ ਕਾਨੂੰਨ ਵਿਵਸਥਾ ਦਾ ਮੁੱਦਾ ਵੀ ਚੁੱਕਿਆ |
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬਾਰੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੈਂ ਪੰਜਾਬ ਦੇ ਹਾਲਾਤ 'ਤੇ 2026 'ਚ ਕੇਂਦਰ ਨੂੰ ਚਿੱਠੀ ਲਿਖੀ ਸੀ, ਜਿਸ ਵਿਚ ਅੰਮ੍ਰਿਤਸਰ, ਤਰਨਤਾਰਨ ਅਤੇ ਹੋਰ ਬਾਰਡਰ ਖੇਤਰਾਂ ਦੀ ਸਥਿਤੀ ਦਾ ਜ਼ਿਕਰ ਕੀਤਾ ਸੀ।
ਪਹਿਲਾਂ ਲਿਖੀ ਚਿੱਠੀ ਅਤੇ ਹੁਣ ਦੀ ਚਿੱਠੀ ਬਾਰੇ ਹੀ ਮੈਨੂੰ ਬੁਲਾਇਆ ਗਿਆ, ਮੀਟਿੰਗ ਵਿਚ ਇਸ ਚਿੱਠੀ ਬਾਰੇ ਹੀ ਚਰਚਾ ਕੀਤੀ ਗਈ। ਚਰਨਜੀਤ ਚੰਨੀ ਵੱਲੋਂ ਕੀਤੀ ਜਾ ਰਹੀ ਮੀਟਿੰਗ 'ਤੇ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਮੇਰੇ ਤੋਂ ਵੱਧ ਇਸ ਬਾਰੇ ਚੰਗਾ ਜਵਾਬ ਚੰਨੀ ਜੀ ਦੇ ਸਕਦੇ ਹਨ। ਮੈਂ ਜਨਰਲ ਸਕੱਤਰ ਹਾਂ ਤੇ ਇਸ ਤੋਂ ਵੱਡੀ ਜ਼ਿੰਮੇਵਾਰੀ ਕੋਈ ਨਹੀਂ ਤੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਿਹਾ ਹਾਂ।