'ਖੁੱਲ੍ਹੇ ਮਾਹੌਲ ਵਿੱਚ ਕਰਾਂਗੇ ਵਿਚਾਰ-ਚਰਚਾ' |
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਵਲੋਂ 15 ਜੂਨ ਨੂੰ ਆਦੇਸ਼ ਜਾਰੀ ਕਰਕੇ ਤਲਬ ਕੀਤੇ ਗਏ ਪੰਜਾਬ ਵਜ਼ਾਰਤ ਦੇ 92 ਦੇ ਕਰੀਬ ਸਿੱਖ ਮੰਤਰੀ ਅਤੇ ਵਿਧਾਇਕ ਅੱਜ ਸ੍ਰੀ ਅਕਾਲ ਤਖਤ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੇ ਸਨਮੁੱਖ ਆਪਣਾ ਪੱਖ ਰੱਖਣਗੇ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਸਰਕਾਰ ਨੇ ਧਰਮ ਦੇ ਮਾਮਲੇ ’ਚ ਦਖ਼ਲ ਦਿੱਤਾ ਹੈ। ਅੱਜ ਖੁੱਲ੍ਹੇ ਮਾਹੌਲ ਦੇ ਵਿਚ ਸਾਰਾ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪੰਥ ਦੀਆਂ ਭਾਵਨਾਂ ਨਾਲ ਹੀ ਸਾਰਿਆ ਨੂੰ ਚੱਲਣਾ ਚਾਹੀਦਾ ਹੈ।