ਗੁਰੂਗ੍ਰਾਮ ਵਿੱਚ ਪ੍ਰਿੰਸੀਪਲ ਪਤਨੀ ਅਤੇ ਪੁੱਤਰ ਦਾ ਗੋ*ਲੀ ਮਾ*ਰ ਕੇ ਕ*ਤਲ |




ਪਤਨੀ ਆਸ਼ਾ ਅਤੇ ਪੁੱਤਰ ਪ੍ਰਸ਼ਾਂਤ ਵਜੋਂ ਹੋਈ ਮ੍ਰਿਤ*ਕਾਂ ਦੀ ਪਛਾਣ |

ਗੁਰੂਗ੍ਰਾਮ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਦੇਰ ਰਾਤ ਮੁਲਜ਼ਮ ਅਨਿਲ ਦੇ ਘਰੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਇਕ ਤੋਂ ਬਾਅਦ ਇਕ ਗੋਲੀਆਂ ਚਲਾਈਆਂ ਗਈਆਂ। ਜਦੋਂ ਗੁਆਂਢੀ ਪਹੁੰਚੇ ਤਾਂ ਅਨਿਲ ਦੀ ਪਤਨੀ ਆਸ਼ਾ ਅਤੇ ਪੁੱਤਰ ਪ੍ਰਸ਼ਾਂਤ ਖੂਨ ਨਾਲ ਲੱਥਪੱਥ ਪਏ ਸਨ।

ਲੋਕਾਂ ਨੇ ਤੁਰੰਤ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ 'ਤੇ ਪਹੁੰਚੀਆਂ, ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਪੂਰੇ ਘਰ ਨੂੰ ਸੀਲ ਕਰ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਪਤੀ-ਪਤਨੀ ਵਿਚਕਾਰ ਝਗੜਾ ਹੋਣ ਦਾ ਖੁਲਾਸਾ ਹੋਇਆ ਹੈ।

ਉਨ੍ਹਾਂ ਦਾ ਪੁੱਤਰ, ਪ੍ਰਸ਼ਾਂਤ, ਜੋ ਦੂਜੇ ਕਮਰੇ ਵਿੱਚ ਸੁੱਤਾ ਪਿਆ ਸੀ, ਮੰਮੀ ਡੈਡੀ ਦੀਆਂ  ਉੱਚੀਆਂ ਆਵਾਜ਼ਾਂ ਨਾਲ ਜਾਗ ਗਿਆ। ਜਦੋਂ ਉਸ ਨੇ ਆਪਣੇ ਪਿਤਾ ਅਨਿਲ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਪਿਸਤੌਲ ਕੱਢੀ ਅਤੇ ਮਾਂ ਪੁੱਤ ਦੋਵਾਂ ਨੂੰ ਗੋਲੀ ਮਾਰ ਦਿੱਤੀ। ਗੋਲੀਬਾਰੀ ਤੋਂ ਬਾਅਦ, ਮੁਲਜ਼ਮ ਆਪਣੇ ਪੁੱਤਰ ਅਤੇ ਪਤਨੀ ਦੀਆਂ ਲਾਸ਼ਾਂ ਦੇ ਕੋਲ ਬੈਠਾ ਰਿਹਾ।

ਗੁਰੂਗ੍ਰਾਮ ਦੇ ਅਸ਼ੋਕ ਵਿਹਾਰ ਵਿੱਚ ਰਹਿਣ ਵਾਲਾ ਅਨਿਲ ਇੱਕ ਸੁਰੱਖਿਆ ਅਧਿਕਾਰੀ ਸੀ। ਉਸ ਦੀ ਪਤਨੀ, ਆਸ਼ਾ (45), ਇੱਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਸੀ। ਦੋਵੇਂ ਅਕਸਰ ਝਗੜਾ ਕਰਦੇ ਰਹਿੰਦੇ ਸਨ। ਸ਼ਨੀਵਾਰ ਰਾਤ ਨੂੰ, ਉਨ੍ਹਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਬਹਿਸ ਇੰਨੀ ਵੱਧ ਗਈ ਕਿ ਮੁਲਜ਼ਮ ਨੇ ਪਤਨੀ ਤੇ ਪੁੱਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।