ਸਮਰਾਲਾ : ਰਿਸ਼ਤੇਦਾਰੀ ‘ਚ ਜਾ ਰਿਹਾ ਪਰਿਵਾਰ ਸੜਕ ਹਾਦਸੇ ਦਾ ਹੋਇਆ ਸ਼ਿਕਾਰ, 11 ਸਾਲ ਦੇ ਮਾਸੂਮ ਦੀ ਮੌਤ, 3 ਜ਼ਖਮੀ |




ਸਮਰਾਲਾ ਦੇ ਨਜ਼ਦੀਕ ਮਾਛੀਵਾੜਾ ਰੋਡ ਤੇ ਬਾਲਿਓ ਪਿੰਡ ਦੇ ਨਜ਼ਦੀਕ ਇੱਕ ਤੇਜ਼ ਸਪੀਡ ਆਉਂਦੀ ਕਰੇਟਾ ਕਾਰ ਨੇ ਇੱਕ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਜਿਸ ਵਿੱਚ 11 ਸਾਲਾਂ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਮੋਟਰਸਾਈਕਲ ਤੇ ਸਵਾਰ ਪਰਿਵਾਰ ਪਵਾਤ ਪਿੰਡ ਤੋਂ ਸਮਰਾਲਾ ਦੇ ਨਜ਼ਦੀਕ ਚਹਿਲਾ ਪਿੰਡ ਅਫਸੋਸ ਲਈ ਜਾ ਰਿਹਾ ਸੀ। ਮ੍ਰਿਤਕ ਬੱਚੇ ਦੀ ਪਛਾਣ ਹਰਜੋਤ ਸਿੰਘ 11 ਸਾਲ ਵਜੋਂ ਹੋਈ ਹੈ।

ਮ੍ਰਿਤਕ ਦੇ ਪਿਤਾ ਤਰਲੋਚਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਪਵਾਤ ਤੋਂ ਪਿੰਡ ਚਹਿਲਾਂ ਵਿਖੇ ਆਪਣੀ ਸੱਸ ਦੇ ਅਫਸੋਸ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਸਮਰਾਲਾ ਦੇ ਪਿੰਡ ਵਾਲਿਓ ਨਜ਼ਦੀਕ ਇੱਕ ਕਰੇਟਾ ਕਾਰ ਨੇ ਯੂ ਟਰਨ ਲੈਣ ਸਮੇਂ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਤਰਲੋਚਨ ਸਿੰਘ ਨੇ ਦੱਸਿਆ ਕਿ ਉਹ ਮੋਟਰਸਾਈਕਲ ਤੇ ਆਪਣੀ ਪਤਨੀ ਅਤੇ ਦੋਨੇ ਬੱਚਿਆਂ ਨਾਲ ਸਮਰਾਲਾ ਦੇ ਪਿੰਡ ਚਹਿਲਾਂ ਵਿਖੇ ਜਾ ਰਿਹਾ ਸੀ।