#  info@theaonemedia.com



‘ਤੇਲ ਕੰਪਨੀਆਂ ਨੂੰ ਰੋਜ਼ਾਨਾ 1000 ਕਰੋੜ ਦਾ ਨੁਕਸਾਨ….’ PM ਮੋਦੀ ਦੀ ਅਪੀਲ ਮਗਰੋਂ ਪੈਟਰੋਲੀਅਮ ਮੰਤਰੀ ਦਾ ਬਿਆਨ |




ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਦੇਸ਼ ਵਾਸੀਆਂ ਨੂੰ ਪੈਟਰੋਲ-ਡੀਜ਼ਲ ਬਚਾਉਣ, ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ। ਹਾਲਾਂਕਿ ਪੀਐੱਮ ਮੋਦੀ ਦੀ ਇਸ ਅਪੀਲ ਨੂੰ ਕਈ ਲੋਕਾਂ ਨੇ ਸਿਰਫ ਇਕ ਆਮ ਜਿਹੀ ਸਲਾਹ ਦੀ ਤਰ੍ਹਾਂ ਹੀ ਲਿਆ ਪਰ ਇਸ ਮਗਰੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ PM ਮੋਦੀ ਨੇ ਨਾਗਰਿਕਾਂ ਤੋਂ ਪੈਟਰੋਲ ਤੇ ਡੀਜ਼ਲ ਦੀ ਵਰਤੋਂ ਘੱਟ ਕਰਨ ਜਿਥੋਂ ਤੱਕ ਸੰਭਵ ਹੋਵੇ ਜਨਤਕ ਵਾਹਨ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਇਸ ਤਰ੍ਹਾਂ ਦੇ ਉਪਾਵਾਂ ਨਾਲ ਦੇਸ਼ ਦੀ ਊਰਜਾ ਸੁਰੱਖਿਆ ਕਰਨ, ਊਰਜਾ ਆਯਾਤ ਬਿਲ ਵਿਚ ਬਚਤ ਕਰਨ ਤੇ ਕਈ ਊਰਜਾ ਉਤਪਾਦਕ ਦੇਸ਼ਾਂਦੇ ਵਿਚ ਚੱਲ ਰਹੇ ਗੰਭੀਰ ਫੌਜੀ ਸੰਘਰਸ਼ ਤੋਂ ਪੈਦਾ ਹੋਈਆਂ ਚੁਣਤੀਆਂ ਨਾਲ ਨਿਪਟਣ ਵਿਚ ਮਦਦ ਮਿਲੇਗੀ ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਕੁਝ ਕੁ ਦੇਸ਼ਾਂ ਵਿਚੋਂ ਇਕ ਹੈ, ਜਿਨ੍ਹਾਂ ਨੇ ਫਿਊਲ ਦੀਆਂ ਕੀਮਤਾਂ ‘ਚ ਵਾਧਾ ਨਹੀਂ ਕੀਤਾ ਤੇ ਦੁਨੀਆ ਦੇ ਕਈ ਹਿੱਸਿਆਂ ਵਿਚ ਸੰਕਟ ਦੇ ਬਾਵਜੂਦ ਨਾਗਰਿਕਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਨੂੰ ਯਕੀਨੀ ਬਣਾਇਆ ਹੋਇਆ ਹੈ।








Copyright © 2019-22 THEAONEMEDIA