ਚੰਡੀਗੜ੍ਹ ਪ੍ਰਸ਼ਾਸਨ ਨੇ ਵਧੇਰੇ ਊਰਜਾ ਸੰਭਾਲ਼ ਹਿਤ ਏਸੀ ਦੇ ਆਦਰਸ਼ ਤਾਪਮਾਨ ਬਾਰੇ ਸਲਾਹ ਜਾਰੀ ਕੀਤੀ
ਚੰਡੀਗੜ੍ਹ : ਊਰਜਾ ਦਕਸ਼ਤਾ ਨੂੰ ਮਜ਼ਬੂਤ ਕਰਨ ਅਤੇ ਸੰਸਾਧਨਾਂ ਦੇ ਟਿਕਾਊ ਪ੍ਰਬੰਧਨ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਾਰੇ ਏਅਰ-ਕੰਡੀਸ਼ਨਡ ਭਵਨਾਂ ਵਿੱਚ ਏਸੀ ਦਾ ਤਾਪਮਾਨ 24-25 ਡਿਗਰੀ ਸੈਲਸੀਅਸ ਰੱਖਣ ਦੇ ਸਬੰਧ ਵਿੱਚ ਸਲਾਹ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਪਹਿਲ ਇੰਜੀਨੀਅਰਿੰਗ ਵਿਭਾਗ, ਯੂਟੀ ਚੰਡੀਗੜ੍ਹ ਦੇ ਤਹਿਤ ਊਰਜਾ ਪ੍ਰਬੰਧਨ ਸੈੱਲ (ਈਐੱਮਸੀ/EMC)/ਸਟੇਟ ਡੈਜ਼ਿਗਨੇਟਡ ਏਜੰਸੀ (ਐੱਸਡੀਏ/SDA), ਦੁਆਰਾ ਕੀਤੀ ਜਾ ਰਹੀ ਹੈ, ਜੋ ਚੰਡੀਗੜ੍ਹ ਵਿੱਚ ਊਰਜਾ ਦਕਸ਼ਤਾ ਉਪਾਵਾਂ ਦੇ ਲਾਗੂਕਰਨ ਲਈ ਨੋਡਲ ਏਜੰਸੀ ਹੈ। ਇਹ ਸਲਾਹ ਊਰਜਾ ਸੰਭਾਲ਼ ਐਕਟ, 2001 ਅਤੇ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਊਰਜਾ ਦਕਸ਼ਤਾ ਬਿਊਰੋ (ਬੀਈਈ/BEE) ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਜਾਰੀ ਕੀਤੀ ਗਈ ਹੈ। ਭਵਨ ਖੇਤਰ ਭਾਰਤ ਦੀ ਕੁੱਲ ਬਿਜਲੀ ਖਪਤ ਦਾ 30% ਤੋਂ ਅਧਿਕ ਹਿੱਸਾ ਉਪਯੋਗ ਕਰਦਾ ਹੈ, ਜਿਸ ਵਿੱਚ ਸਪੇਸ ਕੂਲਿੰਗ ਦੀ ਮੰਗ ਦਾ ਮਹੱਤਵਪੂਰਨ ਯੋਗਦਾਨ ਹੈ। ਇਸ ਸੰਦਰਭ ਵਿੱਚ ਪ੍ਰਸ਼ਾਸਨ ਨੇ ਜ਼ਿੰਮੇਵਾਰ ਕੂਲਿੰਗ ਪਿਰਤਾਂ ਨੂੰ ਅਪਣਾਉਣ ਦੀ ਜ਼ਰੂਰਤ 'ਤੇ ਬਲ ਦਿੱਤਾ ਹੈ।
ਊਰਜਾ ਦਕਸ਼ਤਾ ਬਿਊਰੋ (ਬੀਈਈ/BEE) ਦੇ ਅਨੁਮਾਨਾਂ ਅਨੁਸਾਰ, ਏਅਰ-ਕੰਡੀਸ਼ਨਰ ਦੇ ਤਾਪਮਾਨ ਵਿੱਚ ਹਰੇਕ 1 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਲਗਭਗ 6% ਊਰਜਾ ਦੀ ਬੱਚਤ ਸੰਭਵ ਹੈ। ਕਿਉਂਕਿ ਜ਼ਿਆਦਾਤਰ ਕੂਲਿੰਗ ਸਿਸਟਮ ਆਮ ਤੌਰ 'ਤੇ 20-21 ਡਿਗਰੀ ਸੈਲਸੀਅਸ 'ਤੇ ਚਲਾਏ ਜਾਂਦੇ ਹਨ, ਅਜਿਹੇ ਵਿੱਚ ਤਾਪਮਾਨ ਨੂੰ ਵਧਾ ਕੇ 24-25 ਡਿਗਰੀ ਸੈਲਸੀਅਸ ਕਰਨ ਨਾਲ ਲਗਭਗ 24% ਤੱਕ ਬਿਜਲੀ ਦੀ ਬੱਚਤ ਕੀਤੀ ਜਾ ਸਕਦੀ ਹੈ, ਬਸ਼ਰਤੇ ਉਚਿਤ ਨਮੀ ਨਿਯੰਤਰਣ ਅਤੇ ਹਵਾ ਦੇ ਪ੍ਰਵਾਹ ਬਣਾਈ ਰੱਖਿਆ ਜਾਵੇ, ਜਿਸ ਨਾਲ ਉਪਯੋਗ ਕਰਨ ਵਾਲਿਆਂ ਦੀ ਸੁਵਿਧਾ ਵੀ ਪ੍ਰਭਾਵਿਤ ਨਾ ਹੋਵੇ।
ਇਹ ਦਿਸ਼ਾ-ਨਿਰਦੇਸ਼ ਸਰਕਾਰੀ ਵਿਭਾਗਾਂ, ਵਿੱਦਿਅਕ ਸੰਸਥਾਵਾਂ, ਬੋਰਡਾਂ, ਕਾਰਪੋਰੇਸ਼ਨਾਂ, ਕਮਰਸ਼ੀਅਲ ਅਦਾਰਿਆਂ ਅਤੇ ਹਵਾਈ ਅੱਡਿਆਂ, ਹੋਟਲਾਂ, ਸ਼ਾਪਿੰਗ ਮਾਲਾਂ, ਦਫ਼ਤਰਾਂ ਅਤੇ ਹੋਰ ਬੜੇ ਭਵਨਾਂ 'ਤੇ ਲਾਗੂ ਹੋਣਗੇ। ਕੂਲਿੰਗ ਸਿਸਟਮਾਂ ਦੇ ਸੰਚਾਲਨ ਅਤੇ ਰੱਖ-ਰਖਾਅ ਨਾਲ ਜੁੜੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ ਕਿ ਉਹ ਅਰਾਮਦਾਇਕ ਇਨਡੋਰ ਪਰਿਸਥਿਤੀਆਂ ਨੂੰ ਬਣਾਈ ਰੱਖਦੇ ਹੋਏ ਇਨ੍ਹਾਂ ਦਾ ਅਨੁਪਾਲਨ ਸੁਨਿਸ਼ਚਿਤ ਕਰਨ।
ਹਾਲਾਂਕਿ, ਜਿਨ੍ਹਾਂ ਸੰਸਥਾਵਾਂ ਵਿੱਚ ਵਿਸ਼ੇਸ਼ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਸਿਹਤ ਸੰਭਾਲ਼ ਸੰਸਥਾਵਾਂ, ਅਪ੍ਰੇਸ਼ਨ ਥੀਏਟਰ, ਫੂਡ ਪ੍ਰੋਸੈੱਸਿੰਗ ਯੂਨਿਟਾਂ ਅਤੇ ਡੇਟਾ ਸੈਂਟਰ, ਉਨ੍ਹਾਂ ਨੂੰ ਇਸ ਸਲਾਹ ਤੋਂ ਛੂਟ ਪ੍ਰਦਾਨ ਕੀਤੀ ਗਈ ਹੈ।
ਇਸ ਪਹਿਲ ਦੇ ਜ਼ਰੀਏ ਚੰਡੀਗੜ੍ਹ ਪ੍ਰਸ਼ਾਸਨ ਊਰਜਾ ਸੰਭਾਲ਼ ਨੂੰ ਹੁਲਾਰਾ ਦੇਣ, ਕਾਰਬਨ ਉਤਸਰਜਨ ਘਟਾਉਣ, ਬਿਜਲੀ ਦੀ ਮੰਗ ਘਟਾਉਣ ਅਤੇ ਇੱਕ ਵਧੇਰੇ ਟਿਕਾਊ ਅਤੇ ਜਲਵਾਯੂ-ਸਮਰੱਥ ਸ਼ਹਿਰੀ ਵਾਤਾਵਰਣ ਦੇ ਨਿਰਮਾਣ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ ਹੈ।