ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਅੱਤਵਾਦੀ ਠਿਕਾਣੇ ਕੀਤੇ ਸਨ ਤਬਾਹ
ਨਵੀਂ ਦਿੱਲੀ : ਭਾਰਤ ਅੱਜ ਅਪਣੇ ਸੱਭ ਤੋਂ ਵੱਡੇ ਬਹੁ-ਡੋਮੇਨ ਲੜਾਕੂ ਮਿਸ਼ਨ, ‘ਆਪਰੇਸ਼ਨ ਸੰਧੂਰ’ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਪਿਛਲੇ ਸਾਲ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿਚ ਸ਼ੁਰੂ ਕੀਤੇ ਗਏ ਇਸ ਆਪਰੇਸ਼ਨ ਨੇ ਭਾਰਤ ਦੀ ਕੌਮੀ ਸੁਰੱਖਿਆ ਰਣਨੀਤੀ ਵਿਚ ਇਕ ਵੱਡੀ ਤਬਦੀਲੀ ਲਿਆਂਦੀ ਹੈ।
7 ਮਈ, 2025 ਨੂੰ ਭਾਰਤੀ ਸੁਰੱਖਿਆ ਬਲਾਂ ਨੇ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਨੌਂ ਅਤਿਵਾਦੀ ਠਿਕਾਣਿਆਂ ’ਤੇ ਜ਼ਬਰਦਸਤ ਹਵਾਈ ਹਮਲੇ ਕੀਤੇ ਸਨ। ਇਸ ਕਾਰਵਾਈ ’ਚ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਵਰਗੇ ਸੰਗਠਨਾਂ ਦੇ 100 ਤੋਂ ਵੱਧ ਅਤਿਵਾਦੀ ਮਾਰੇ ਗਏ ਸਨ।
ਮਿਸ਼ਨ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਇਕ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ,‘‘ਆਪਰੇਸ਼ਨ ਸੰਧੂਰ ਤੋਂ ਸਿੱਖੇ ਗਏ ਸਬਕ ਹੁਣ ਅਮਲ ਵਿਚ ਲਿਆਂਦੇ ਜਾ ਰਹੇ ਹਨ।’’ ਇਸ ਆਪਰੇਸ਼ਨ ਨੇ ਭਾਰਤ ਦੀ ਉਸ ‘ਸਿਆਸੀ ਇੱਛਾ ਸ਼ਕਤੀ’ ਨੂੰ ਦਰਸਾਇਆ, ਜੋ ਅਤਿਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦੇਣ ਦੀ ਸਮਰੱਥਾ ਰਖਦੀ ਹੈ।’’ (ਏਜੰਸੀ)