ਭਾਰਤ ਕਿੰਨਾ ਕਿਸਮਤ ਵਾਲਾ ਹੈ ਕਿ ਉਸ ਕੋਲ ਮੋਦੀ ਵਰਗਾ ਨੇਤਾ ਹੈ।
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ‘ਇਤਿਹਾਸਕ ਅਤੇ ਨਿਰਣਾਇਕ’ ਚੋਣ ਜਿੱਤ ’ਤੇ ਵਧਾਈ ਦਿਤੀ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਕੁਸ਼ ਦੇਸਾਈ ਨੇ ਦਸਿਆ , ‘‘ਪਿਛਲੇ ਮਹੀਨੇ ਹੀ ਉਨ੍ਹਾਂ ਦੀ ਫੋਨ ’ਤੇ ਹੋਈ ਗੱਲਬਾਤ ਦੌਰਾਨ, ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਅਪਣੀ ਪ੍ਰਸ਼ੰਸਾ ਜ਼ਾਹਰ ਕੀਤੀ ਸੀ ਅਤੇ ਕਿਹਾ ਸੀ ਕਿ ਭਾਰਤ ਕਿੰਨਾ ਕਿਸਮਤ ਵਾਲਾ ਹੈ ਕਿ ਉਸ ਕੋਲ ਮੋਦੀ ਵਰਗਾ ਨੇਤਾ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੂੰ ਰਾਸ਼ਟਰਪਤੀ ਇਸ ਹਾਲੀਆ, ਇਤਿਹਾਸਕ ਅਤੇ ਨਿਰਣਾਇਕ ਚੋਣ ਜਿੱਤ ’ਤੇ ਵਧਾਈ ਦਿੰਦੇ ਹਨ।’’ ਸੋਮਵਾਰ ਨੂੰ, ਭਾਜਪਾ ਨੇ ਪਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਦੋ-ਤਿਹਾਈ ਤੋਂ ਵੱਧ ਬਹੁਮਤ ਹਾਸਲ ਕਰ ਕੇ ਇਤਿਹਾਸ ਰਚ ਦਿਤਾ, ਜਿਸ ਨਾਲ ਮੁੱਖ ਮੰਤਰੀ ਮਮਤਾ ਬੈਨਰਜੀ ਦੇ 15 ਸਾਲਾਂ ਦੇ ਸ਼ਾਸਨ ਦਾ ਅੰਤ ਹੋ ਗਿਆ। ਪਾਰਟੀ ਨੇ ਅਸਾਮ ਵਿਚ ਵੀ ਲਗਾਤਾਰ ਤੀਜੀ ਵਾਰ ਸੱਤਾ ਬਰਕਰਾਰ ਰੱਖੀ ਹੈ।