ਕਿਹਾ, ‘ਮੈਂ ਅਤੇ ਮੇਰੀ ਟੀਮ ਮੁਕਾਬਲੇ ’ਚ ਹਿੱਸਾ ਲਵਾਂਗੇ। ਜੇਕਰ ਕਿਸੇ ਨਾਲ ਕੁਝ ਵੀ ਅਣਸੁਖਾਵਾਂ ਹੁੰਦਾ ਹੈ, ਤਾਂ ਭਾਰਤ ਸਰਕਾਰ ਜ਼ਿੰਮੇਵਾਰ ਹੋਵੇਗੀ।’
ਪਾਨੀਪਤ : ਓਲੰਪੀਅਨ ਵਿਨੇਸ਼ ਫੋਗਾਟ ਨੇ ਇੱਕ ਵਾਰ ਫਿਰ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਗੰਭੀਰ ਦੋਸ਼ ਲਗਾਏ ਹਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਵਿਨੇਸ਼ ਨੇ ਕਿਹਾ, "ਸੀਨੀਅਰ ਓਪਨ ਰੈਂਕਿੰਗ ਕੁਸ਼ਤੀ ਟੂਰਨਾਮੈਂਟ ਉੱਤਰ ਪ੍ਰਦੇਸ਼ ਦੇ ਗੋਂਡਾ ਵਿੱਚ 10 ਤੋਂ 12 ਮਈ ਦੇ ਵਿਚਕਾਰ ਆਯੋਜਿਤ ਕੀਤਾ ਜਾ ਰਿਹਾ ਹੈ।"
ਵਾਇਰਲ ਵੀਡੀਓ ’ਚ ਫੋਗਾਟ ਨੇ ਕਿਹਾ ਕਿ ਕੁਝ ਮਜਬੂਰੀਆਂ ਕਰਕੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਵੀ ਉਨ੍ਹਾਂ ਛੇ ਪੀੜਤਾਂ ਵਿੱਚੋਂ ਇੱਕ ਹਾਂ ਜਿਨ੍ਹਾਂ ਨੇ ਬ੍ਰਿਜਭੂਸ਼ਣ ਸ਼ਰਨ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਮੇਰੀ ਗਵਾਹੀ ਵੀ ਅਦਾਲਤ ਵਿੱਚ ਚੱਲ ਰਹੀ ਹੈ। ਮੇਰੇ ਲਈ ਉਸਦੇ ਘਰ (ਗੌਂਡਾ) ਜਾ ਕੇ ਮੁਕਾਬਲੇ ਵਿੱਚ ਹਿੱਸਾ ਲੈਣਾ ਮੁਸ਼ਕਲ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣਾ 100% ਦੇ ਸਕਾਂਗੀ। ਇੱਕ ਕੁੜੀ ਲਈ ਇਹ ਬਹੁਤ ਮੁਸ਼ਕਲ ਹੋਵੇਗਾ। ਮੈਂ ਅਤੇ ਮੇਰੀ ਟੀਮ ਮੁਕਾਬਲੇ ਵਿੱਚ ਹਿੱਸਾ ਲਵਾਂਗੇ। ਜੇਕਰ ਕਿਸੇ ਨਾਲ ਕੁਝ ਵੀ ਅਣਸੁਖਾਵਾਂ ਹੁੰਦਾ ਹੈ, ਤਾਂ ਭਾਰਤ ਸਰਕਾਰ ਜ਼ਿੰਮੇਵਾਰ ਹੋਵੇਗੀ। ਇਹ ਧਿਆਨ ਦੇਣ ਯੋਗ ਹੈ ਕਿ ਲਗਭਗ ਤਿੰਨ ਸਾਲ ਪਹਿਲਾਂ, ਵਿਨੇਸ਼ ਨੇ ਬ੍ਰਿਜਭੂਸ਼ਣ 'ਤੇ ਮਹਿਲਾ ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਮਹਿਲਾ ਪਹਿਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਬ੍ਰਿਜਭੂਸ਼ਣ ਵਿਰੁੱਧ ਵਿਰੋਧ ਵੀ ਕੀਤਾ ਸੀ।