ਡਿੱਗਦੇ ਹੀ ਕਾਰ ਨੂੰ ਅੱਗ ਲੱਗ ਗਈ। ਜਦੋਂ ਤਕ ਪੁਲਿਸ ਅਤੇ ਫਾਇਰ ਬ੍ਰਿਗੇਡ ਹਾਦਸੇ ਵਾਲੀ ਥਾਂ 'ਤੇ ਪਹੁੰਚੀ, ਕਾਰ ਬੁਰੀ ਤਰ੍ਹਾਂ ਸੜ ਚੁੱਕੀ ਸੀ |
ਊਨਾ : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਚਿੰਤਪੁਰਨੀ ਵਿਚ ਇਕ ਕਾਰ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਭਰਵਾਈਨ ਤੋਂ ਹੁਸ਼ਿਆਰਪੁਰ ਸੜਕ ’ਤੇ ਸਵਿਫਟ ਕਾਰ ਬੇਕਾਬੂ ਹੋ ਗਈ ਅਤੇ ਲਗਭਗ 150 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ।
ਡਿੱਗਦੇ ਹੀ ਕਾਰ ਨੂੰ ਅੱਗ ਲੱਗ ਗਈ। ਜਦੋਂ ਤਕ ਪੁਲਿਸ ਅਤੇ ਫਾਇਰ ਬ੍ਰਿਗੇਡ ਹਾਦਸੇ ਵਾਲੀ ਥਾਂ ’ਤੇ ਪਹੁੰਚੀ, ਕਾਰ ਬੁਰੀ ਤਰ੍ਹਾਂ ਸੜ ਚੁੱਕੀ ਸੀ। ਇਕ ਵਿਅਕਤੀ ਦੀ ਲਾਸ਼ ਕਾਰ ਦੇ ਬਾਹਰ ਪਈ ਸੀ, ਜਦੋਂ ਕਿ ਇਕ ਦੀ ਲਾਸ਼ ਕਾਰ ਦੇ ਅੰਦਰ ਸੜ ਗਈ ਸੀ।
ਪੁਲਿਸ ਮੁਤਾਬਕ ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋਈ ਹੈ। ਕਾਰ ਲੁਧਿਆਣਾ, ਪੰਜਾਬ ਵਿਚ ਰਜਿਸਟਰਡ ਹੈ। ਕਾਰ ਵਿਚੋਂ ਮਿਲੇ ਆਧਾਰ ਕਾਰਡ ਵਿਚ ਇਕ ਵਿਅਕਤੀ ਦਾ ਪਤਾ ਤਾਜਪੁਰ ਰੋਡ, ਲੁਧਿਆਣਾ, ਪੰਜਾਬ ਲਿਖਿਆ ਹੋਇਆ ਸੀ। ਹਾਲਾਂਕਿ ਇਹ ਪਤਾ ਨਹੀਂ ਹੈ ਕਿ ਕਾਰ ਵਿਚ ਸਵਾਰ ਕੌਣ ਸਨ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਮਾਤਾ ਚਿੰਤਪੂਰਨੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਆਏ ਸਨ ਅਤੇ ਅਪਣੀ ਯਾਤਰਾ ਤੋਂ ਬਾਅਦ ਵਾਪਸ ਆ ਰਹੇ ਸਨ। (ਏਜੰਸੀ)