#  info@theaonemedia.com



ਰੂਸੀ ਫੌਜੀ ਜਹਾਜ਼ ਕਰੀਮੀਆ ਵਿਚ ਹਾਦਸਾਗ੍ਰਸਤ, ਹਾਦਸੇ ਵਿਚ 29 ਲੋਕਾਂ ਦੀ ਮੌਤ




ਜਹਾਜ਼ 'ਚ ਸਵਾਰ ਸਨ 23 ਯਾਤਰੀ ਤੇ 6 ਚਾਲਕ ਦਲ ਦੇ ਮੈਂਬਰ

ਰੂਸ ਦਾ ਇੱਕ An-26 ਫੌਜੀ ਟਰਾਂਸਪੋਰਟ ਜਹਾਜ਼ ਕਰੀਮੀਆ ਵਿਚ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ਵਿਚ 29 ਲੋਕਾਂ ਦੀ ਮੌਤ ਹੋ ਗਈ ਹੈ। ਰੂਸੀ ਰੱਖਿਆ ਮੰਤਰਾਲੇ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ 23 ਯਾਤਰੀਆਂ ਅਤੇ ਛੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਕਿਸੇ ਦੇ ਬਚਣ ਦੀ ਕੋਈ ਰਿਪੋਰਟ ਨਹੀਂ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਉਹੀ ਜਹਾਜ਼ ਸੀ ਜਿਸ ਨੂੰ ਰੂਸ ਨੇ 2014 ਵਿੱਚ ਯੂਕਰੇਨ ਤੋਂ ਖੋਹਿਆ ਸੀ।

ਰੱਖਿਆ ਮੰਤਰਾਲੇ ਦੇ ਅਨੁਸਾਰ, ਜਹਾਜ਼ 'ਤੇ "ਬਾਹਰੀ ਪ੍ਰਭਾਵ ਦੇ ਕੋਈ ਸੰਕੇਤ" ਨਹੀਂ ਮਿਲੇ, ਜਿਸ ਦਾ ਅਰਥ ਹੈ ਕਿ ਇਸ ਨੂੰ ਯੂਕਰੇਨ ਨੇ ਨਹੀਂ ਡੇਗਿਆ। ਰੱਖਿਆ ਮੰਤਰਾਲੇ ਨੇ ਕਿਹਾ ਕਿ ਜਹਾਜ਼ ਨਾਲ ਸੰਪਰਕ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਦੇ ਕਰੀਬ ਟੁੱਟ ਗਿਆ ਸੀ। ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਜਹਾਜ਼ ਵਿੱਚ ਤਕਨੀਕੀ ਨੁਕਸ ਆਇਆ ਹੋਣਾ।

ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਹੋਇਆ ਹੋਣ ਦੀ ਸੰਭਾਵਨਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਇੱਕ ਫੌਜੀ ਕਮਿਸ਼ਨ ਭੇਜਿਆ ਗਿਆ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਜਹਾਜ਼ 'ਤੇ ਬਾਹਰੀ ਪ੍ਰਭਾਵ ਦੇ ਕੋਈ ਸੰਕੇਤ ਨਹੀਂ ਮਿਲੇ, ਜਿਸ ਤੋਂ ਪਤਾ ਲੱਗਦਾ ਹੈ ਕਿ ਮਿਜ਼ਾਈਲਾਂ, ਡਰੋਨ ਜਾਂ ਪੰਛੀਆਂ ਦੇ ਟਕਰਾਉਣ ਵਰਗੇ ਕਾਰਕ ਸ਼ਾਮਲ ਨਹੀਂ ਸਨ।







Copyright © 2019-22 THEAONEMEDIA