#  info@theaonemedia.com



ਅਮਰੀਕਾ ਵਿਚ ਹਰਿਆਣਾ ਦੇ ਨੌਜਵਾਨ ਦਾ ਕਤਲ, ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ




2 ਸਾਲ ਪਹਿਲਾਂ ਡੰਕੀ ਲਗਾ ਕੇ ਗਿਆ ਸੀ ਅਮਰੀਕਾ, ਸਮੋਰਾ ਪਿੰਡ ਨਾਲ ਸਬੰਧਿਤ ਸੀ ਚੇਤਕ ਸ਼ਰਮਾ

ਅਮਰੀਕਾ ਦੇ ਜਾਰਜੀਆ ਵਿੱਚ ਹਰਿਆਣਾ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਚੇਤਕ ਸ਼ਰਮਾ ਵਾਸੀ ਸਮੋਰਾ ਪਿੰਡ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ 2024 ਵਿੱਚ ਅਮਰੀਕਾ ਗਿਆ ਸੀ ਅਤੇ ਉੱਥੇ ਇੱਕ ਸਟੋਰ ਵਿੱਚ ਕੰਮ ਕਰਦਾ ਸੀ।

 ਮ੍ਰਿਤਕ ਪਿਤਾ ਸੁਨੀਲ ਸ਼ਰਮਾ ਨੇ ਦੱਸਿਆ ਕਿ ਵੀਰਵਾਰ ਨੂੰ ਘਰ ਵਿੱਚ ਇੱਕ ਧਾਰਮਿਕ ਸਮਾਗਸ ਸੀ। ਚੇਤਕ ਵੀ ਇਸ ਪ੍ਰੋਗਰਾਮ ਵਿੱਚ ਔਨਲਾਈਨ ਸ਼ਾਮਲ ਹੋਇਆ ਸੀ। ਪ੍ਰਵਾਰ ਨੂੰ ਉਸੇ ਰਾਤ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ। 

ਪੁੱਤ ਦੀ ਮੌਤ ਦੀ ਖ਼ਬਰ ਮਿਲਦੇ ਹੀ ਪ੍ਰਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਿੰਡ ਦੇ ਨਾਲ-ਨਾਲ ਦੂਰ-ਦੁਰਾਡੇ ਇਲਾਕਿਆਂ ਤੋਂ ਰਿਸ਼ਤੇਦਾਰ ਪ੍ਰਵਾਰ ਨਾਲ ਦੁੱਖ ਵੰਡਾਉਣ ਲਈ ਘਰ ਆ ਰਹੇ ਹਨ।  ਮ੍ਰਿਤਕ  ਦੇ ਪਿਤਾ ਨੇ ਦੱਸਿਆ ਕਿ ਚੇਤਕ 2024 ਵਿੱਚ ਡੰਕੀ ਰੂਟ ਰਾਹੀਂ ਅਮਰੀਕਾ ਗਿਆ ਸੀ।

ਪ੍ਰਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਡੰਕੀ ਰੂਟ ਰਾਹੀਂ ਲਗਭਗ ਸੱਤ ਮਹੀਨੇ ਬਾਅਦ ਅਮਰੀਕਾ ਪਹੁੰਚਿਆ ਸੀ ਅਤੇ ਜਾਰਜੀਆ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ, ਉਸ ਨੂੰ ਇੱਕ ਸਟੋਰ ਵਿੱਚ ਕੰਮ ਮਿਲ ਗਿਆ ਸੀ। ਜਿਥੇ ਉਹ ਰਾਤ ਨੂੰ ਕੰਮ ਕਰਦਾ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਪ੍ਰਵਾਰ ਨੇ ਸਰਕਾਰ ਤੋਂ ਘਟਨਾ ਦੀ ਪੂਰੀ ਜਾਂਚ ਅਤੇ ਲਾਸ਼ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। 







Copyright © 2019-22 THEAONEMEDIA