#  info@theaonemedia.com



ਅਮਰੀਕੀ ਗੋਲਫਰ ਖਿਡਾਰੀ ਟਾਈਗਰ ਵੁੱਡਸ ਗ੍ਰਿਫ਼ਤਾਰ




ਨਸ਼ੇ ਦੀ ਹਾਲਤ ’ਚ ਕਾਰ ਚਲਾਉਣ ਦੇ ਸ਼ੱਕ ’ਚ ਕੀਤੀ ਕਾਰਵਾਈ 

ਫਲੋਰੀਡਾ : ਸ਼ੁੱਕਰਵਾਰ ਨੂੰ ਫਲੋਰੀਡਾ ਵਿੱਚ ਇੱਕ ਕਾਰ ਹਾਦਸੇ ਤੋਂ ਬਾਅਦ ਅਮਰੀਕੀ ਗੋਲਫਰ ਟਾਈਗਰ ਵੁੱਡਸ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮਾਰਟਿਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਨੇ ਦੱਸਿਆ ਕਿ ਵੁੱਡਸ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਵੁੱਡਸ ਦੀ ਕਾਰ ਕਿਸੇ ਹੋਰ ਵਾਹਨ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ ਸੀ। ਸ਼ੈਰਿਫ਼ ਦੇ ਦਫ਼ਤਰ ਨੇ ਦੱਸਿਆ ਕਿ ਹਾਦਸੇ ਵਿੱਚ ਵੁੱਡਸ ਨੂੰ ਕੋਈ ਸੱਟ ਨਹੀਂ ਲੱਗੀ। 

ਇਹ ਹਾਦਸਾ ਸ਼ੁੱਕਰਵਾਰ ਨੂੰ ਦੁਪਹਿਰ 2:00 ਵਜੇ ਦੇ ਕਰੀਬ ਜੁਪੀਟਰ ਆਈਲੈਂਡ ਵਿੱਚ ਉਸ ਖੇਤਰ ਦੇ ਨੇੜੇ ਹੋਇਆ ਜਿੱਥੇ ਵੁੱਡਸ ਰਹਿੰਦਾ ਹੈ !







Copyright © 2019-22 THEAONEMEDIA