#  info@theaonemedia.com



’48 ਘੰਟਿਆਂ ‘ਚ ਭਾਰਤ ਛੱਡਣ ਪਾਕਿਸਤਾਨੀ…’ ਪਹਿਲਗਾਮ ਹਮਲੇ ਦੇ ਜਵਾਬ ‘ਚ ਮੋਦੀ ਸਰਕਾਰ ਦੀ ਕਾਰਵਾਈ !




ਪਹਿਲਗਾਮ ਹਮਲੇ ਦੇ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਭਾਰਤ ਆਉਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਾਰਤ ਸਖਤ ਸ਼ਬਦਾਂ ਵਿਚ ਅਜਿਹੇ ਹਮਲਿਆਂ ਦੀ ਨਿੰਦਾ ਕਰਦਾ ਹੈ। ਅਜਿਹੇ ਹਮਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

PM ਮੋਦੀ ਦੀ ਅਗਵਾਈ ਹੇਠ ਹੋਈ CCS ਦੀ ਮੀਟਿੰਗ ਵਿਚ ਮਹੱਤਵਪੂਰਨ ਫੈਸਲੇ ਲਏ ਗਏ। CCS ਦੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਤਹਿਤ 1960 ਦਾ ਸਿੰਧੂ ਜਲ ਸਮਝੌਤਾ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਅਟਾਰੀ-ਵਾਹਗਾ ਚੈੱਕ ਪੋਸਟ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ। ਵੈਧ ਦਸਤਾਵੇਜ਼ਾਂ ਨਾਲ ਜੋ ਲੋਕ ਪਹਿਲਾਂ ਹੀ ਪਾਰ ਕਰ ਚੁੱਕੇ ਹਨ, ਉਨ੍ਹਾਂ ਨੂੰ 1 ਮਈ ਤੋਂ ਪਹਿਲਾਂ ਵਾਪਸ ਜਾਣ ਨੂੰ ਕਿਹਾ ਗਿਆ ਹੈ।

ਪਾਕਿਸਤਾਨ ਨਾਗਰਿਕਾਂ ਨੂੰ SAARC ਵੀਜ਼ਾ ਛੋਟ ਯੋਜਨਾ ਤਹਿਤ ਭਾਰਤ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਪਹਿਲਾਂ ਜਾਰੀ ਕੀਤੇ ਗਏ ਸਾਰੇ SVES ਵੀਜ਼ੇ ਰੱਦ ਕੀਤੇ ਜਾਣਗੇ। SVES ਵੀਜ਼ੇ ‘ਤੇ ਪਹਿਲਾਂ ਤੋਂ ਭਾਰਤ ਵਿਚ ਮੌਜੂਦ ਪਾਕਿਸਤਾਨੀ ਨਾਗਰਿਕਾਂ ਨੂੰ ਅਗਲੇ 48 ਘੰਟਿਆਂ ਵਿਚ ਭਾਰਤ ਛੱਡਣਾ ਹੋਵੇਗਾ।

ਦਿੱਲੀ ਸਥਿਤ ਪਾਕਿਸਤਾਨੀ ਉੱਚ ਕਮਿਸ਼ਨ ਵਿਚ ਤਾਇਨਾਤ ਸੁਰੱਖਿਆ ਤੇ ਫੌਜੀ ਸਲਾਹਕਾਰਾਂ ਨੂੰ ‘ਪਰਸੋਨਾ ਨਾਨ ਗ੍ਰਾਟਾ’ ਐਲਾਨਿਆ ਗਿਆ ਹੈ। ਉਨ੍ਹਾਂ ਨੂੰ ਇਕ ਹਫਤੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਇਸੇ ਤਰ੍ਹਾਂ ਭਾਰਤ ਆਪਣੇ ਰੱਖਿਆ ਸਲਾਹਕਾਰਾਂ ਨੂੰ ਇਸਲਾਮਾਬਾਦ ਤੋਂ ਵਾਪਸ ਬੁਲਾਏਗਾ।  ਅਜਿਹੇ 5 ਸਹਿਯੋਗੀ ਸਟਾਫ ਵੀ ਵਾਪਸ ਬੁਲਾਏ ਜਾਣਗੇ। ਇਨ੍ਹਾਂ ਅਹੁਦਿਆਂ ਨੂੰ ਹੁਣ ਸਿਫਰ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ : ਪਹਿਲਗਾਮ ਹ.ਮ.ਲੇ ਤੋਂ ਬਾਅਦ ਪੰਜਾਬ ਪੁਲਿਸ ਹੋਈ ਅਲਰਟ, ਜੰਮੂ ਕਸ਼ਮੀਰ ਤੋਂ ਆਉਂਦੀਆਂ ਗੱਡੀਆਂ ਦੀ ਹੋ ਰਹੀ ਚੈਕਿੰਗ

ਦੋਵੇਂ ਉੱਚ ਕਮਿਸ਼ਨਾਂ ਵਿਚ ਮੁਲਾਜ਼ਮਾਂ ਦੀ ਗਿਣਤੀ 55 ਤੋਂ ਘਟਾ ਕੇ 30 ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਕਟੌਤੀ 1 ਮਈ 2025 ਤੱਕ ਪ੍ਰਭਾਵੀ ਹੋਵੇਗੀ। ਇਸ ਦੇ ਨਾਲ ਹੀ ਪਾਕਿਸਤਾਨੀ ਪਾਣੀ ਦੀ ਸਪਲਾਈ ਵੀ ਬੰਦ ਕੀਤਾ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ।







Copyright © 2019-22 THEAONEMEDIA