#  info@theaonemedia.com



Pakistan News: ਡਿਫ਼ਥੀਰੀਆ ਕਾਰਨ ਪਾਕਿਸਤਾਨ ’ਚ 100 ਤੋਂ ਵੱਧ ਬੱਚਿਆਂ ਦੀ ਮੌ*ਤ !




Pakistan News: ਅਧਿਕਾਰੀਆਂ ਅਨੁਸਾਰ ਪਿਛਲੇ ਸਾਲ ਸਿੰਧ ਦੇ ਛੂਤ ਦੀਆਂ ਬਿਮਾਰੀਆਂ ਦੇ ਹਸਪਤਾਲ ਵਿਚ 140 ਕੇਸ ਆਏ ਸਨ ਅਤੇ ਉਨ੍ਹਾਂ ਵਿਚੋਂ 52 ਬਚ ਨਹੀਂ ਸਕੇ !

More than 100 children died in Pakistan due to diphtheria: ਪਾਕਿਸਤਾਨ ਦੇ ਕਰਾਚੀ ਵਿਚ ਇਸ ਸਾਲ ਡਿਪਥੀਰੀਆ ਤੋਂ 100 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ। ਜਦਕਿ ਟੀਕਾਕਰਣ ਦੁਆਰਾ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ ਪਰ ਡਿਪਥੀਰੀਆ ਐਂਟੀ-ਟੌਕਸਿਨ (ਡੀ.ਏ.ਟੀ) ਦੀ ਅਣਉਪਲਬਧਤਾ ਕਾਰਨ ਮ੍ਰਿਤਕਾਂ ਦੀ ਗਿਣਤੀ ਜ਼ਿਆਦਾ ਹੈ। ਜੀਓ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿਤੀ।

ਸਿੰਧ ਦੇ ਸਿਹਤ ਅਧਿਕਾਰੀਆਂ ਅਨੁਸਾਰ ਪਿਛਲੇ ਸਾਲ ਸਿੰਧ ਦੇ ਛੂਤ ਦੀਆਂ ਬਿਮਾਰੀਆਂ ਦੇ ਹਸਪਤਾਲ ਵਿਚ 140 ਕੇਸ ਆਏ ਸਨ ਅਤੇ ਉਨ੍ਹਾਂ ਵਿਚੋਂ 52 ਬਚ ਨਹੀਂ ਸਕੇ। ਇਸ ਦੌਰਾਨ ਛੂਤ ਦੀਆਂ ਬਿਮਾਰੀਆਂ ਦੇ ਮਾਹਰਾਂ ਨੇ ਦਸਿਆ ਕਿ ਬਿਮਾਰੀ ਵਿਰੁਧ ਵਰਤੀ ਜਾਣ ਵਾਲੀ ਐਂਟੀਟੌਕਸਿਨ ਦਵਾਈ ਕਰਾਚੀ ਸਮੇਤ ਪੂਰੇ ਸਿੰਧ ਵਿਚ ਉਪਲਬਧ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਕ ਬੱਚੇ ਦੇ ਇਲਾਜ ਲਈ 0.25 ਮਿਲੀਅਨ ਪਾਕਿਸਤਾਨੀ ਰੁਪਏ ਕੀਮਤ ਦੇ ਐਂਟੀਟੌਕਸਿਨ ਦੀ ਵਰਤੋਂ ਕੀਤੀ ਗਈ ਸੀ।







Copyright © 2019-22 THEAONEMEDIA