#  info@theaonemedia.com



ਪਾਰਲੀਮੈਂਟ ਦੇ ਚੱਲ ਰਹੇ ਮੌਨਸੂਨ ਸ਼ੈਸ਼ਨ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਦਿਆਂ ਨੂੰ ਬਾਖੂਬੀ ਉਭਾਰਿਆ। ਉਨ੍ਹਾਂ ਜਿੱਥੇ ਕਿਸਾਨਾਂ ਤੇ ਮਜ਼ਦੁਰਾਂ ਦੇ ਮੁੱਦਿਆ ਨੂੰ ਉਠਾਇਆ ਉਥੇ ਹੀ ਪੰਜਾਬ ਨੂੰ ਲੋੜੀਂਦੇ ਲੋੜਾਂ ਨੂੰ ਵੀ ਪ੍ਰਮੁੱਖਤਾ ਨਾਲ ਉਠਾਇਆ ਹੈ।




ਪਾਰਲੀਮੈਂਟ ਦੇ ਚੱਲ ਰਹੇ ਮੌਨਸੂਨ ਸ਼ੈਸ਼ਨ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਦਿਆਂ ਨੂੰ ਬਾਖੂਬੀ ਉਭਾਰਿਆ। ਉਨ੍ਹਾਂ ਜਿੱਥੇ ਕਿਸਾਨਾਂ ਤੇ ਮਜ਼ਦੁਰਾਂ ਦੇ ਮੁੱਦਿਆ ਨੂੰ ਉਠਾਇਆ ਉਥੇ ਹੀ ਪੰਜਾਬ ਨੂੰ ਲੋੜੀਂਦੇ ਲੋੜਾਂ ਨੂੰ ਵੀ ਪ੍ਰਮੁੱਖਤਾ ਨਾਲ ਉਠਾਇਆ ਹੈ। 

ਪਾਰਲੀਮੈਂਟ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਹੁਣ ਤੱਕ ਵੱਖ ਵੱਖ ਮੰਤਰਾਲਿਆਂ ਕੋਲ ਸੰਤ ਸੀਚੇਵਾਲ ਵੱਲੋਂ ਉਠਾਏ 14 ਦੇ ਕਰੀਬ ਸਵਾਲਾਂ ਦੇ ਜੁਆਬ ਆ ਚੁੱਕੇ ਹਨ। 
ਇਹਨਾਂ ਵਿੱਚ ਮੁੱਖ ਸਵਾਲ ਸੁਭਾਨਪੁਰ ਤੇ ਕਰਤਾਰਪੁਰ ਰੇਲਵੇ ਲਾਂਘਿਆਂ ‘ਤੇ ਅੰਡਰ ਅਤੇ ਫਲਾਈ ਓਵਰ ਬਣਾਉਣ ਦੀ ਮੰਗ ਬਾਰੇ ਲਿਖਤੀ ਸਵਾਲ ਅਤੇ ਵਲਰਡ ਫੰਡ ਨੇਚਰ ਫੰਡ ਦੀ ਰਿਪੋਰਟ ਜਿਸ ਮੁਤਾਬਿਕ 2050 ਤੱਕ ਜਿਹੜੇ 30 ਸ਼ਹਿਰਾਂ ਵਿੱਚ ਪੀਣ ਵਾਲੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ ਤੇ ਉਨ੍ਹਾਂ ਸ਼ਹਿਰਾਂ ਵਿੱਚ ਪੰਜਾਬ ਦੇ ਤਿੰਨ ਸ਼ਹਿਰ ਵੀ ਸ਼ਾਮਿਲ ਹਨ ਜਿੰਨ੍ਹਾਂ ਵਿੱਚ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਸ਼ਾਮਿਲ ਹਨ ਦੇ ਬਚਾਅ ਲਈ ਉਠਾਏ ਕਦਮਾਂ ਸੰਬੰਧੀ ਲਿਖਤੀ ਸਵਾਲ ਕੀਤੇ ਗਏ ਹਨ।

ਇਸ ਰਿਪੋਰਟ ਵਿੱਚ ਸ਼ਾਮਿਲ ਬੰਗਲੌਂਰ ਵਿੱਚ ਤਾਂ ਪਾਣੀ ਦੇ ਸੰਕਟ ਦਾ ਸਾਹਮਣਾ ਸਾਫ ਸਾਫ ਦਿਖਾਈ ਦਿੱਤਾ ਜਦੋਂ ਪਾਣੀ ਦੇ ਘਾਟ ਕਾਰਨ ਵਿਦਆਕ ਅਦਾਰੇ ਬੰਦ ਕਰਨੇ ਪਏ ਸਨ। 

ਉਹਨਾਂ ਆਪਣੇ ਹਰ ਇੱਕ ਸਵਾਲ ਰਾਹੀ ਸਮਾਜਿਕ ਕੁਰਤੀਆਂ ਨੂੰ ਦੂਰ ਕਰਨ, ਵਾਤਾਵਰਣ ਨੂੰ ਬਚਾਉਣ ਤੇ ਲੋਕ ਹਿੱਤ ਦੇ ਮੁੱਦਿਆਂ ਸੰਬੰਧੀ ਸਵਾਲ ਕੀਤੇ ਹਨ। 
 ਇਸੇ ਤਰ੍ਹਾਂ ਉਹਨਾਂ ਵੱਲੋਂ ਪੰਜਾਬ ਤੇ ਦੇਸ਼ ਵਿੱਚ ਵੱਧ ਰਹੇ ਕੈਂਸਰ ਦੇ ਮਾਮਲਿਆਂ ਤੇ ਇਲਾਜ਼ ਸੰਬੰਧੀ, ਦਹੇਜ਼ ਪ੍ਰਥਾ ਤੇ ਕਾਬੂ ਪਾਉਣ ਸਰਕਾਰ ਵੱਲੋਂ ਕੀਤੇ ਉਪਰਾਲੇ ਤੇ ਕਾਰਵਾਈਆਂ ਸੰਬੰਧੀ, ਪੰਚਾਇਤਾਂ ਦੇ ਵਿਕਾਸ ਅਤੇ ਡਿਜਟਲੀਕਰਨ ਕਰਨ ਸੰਬੰਧੀ, ਹਵਾ ਪ੍ਰਦੂਸ਼ਣ ਨਾਲ ਹੋ ਰਹੀਆਂ ਮੌਤਾਂ ਸੰਬੰਧੀ, ਪੰਜਾਬ ਦੇ ਹਵਾਈ ਅੱਡੇ ਨੂੰ ਅਪਗ੍ਰੇਡ ਅਤੇ ਹੋਰ ਨਵੀਆਂ ਅੰਤਰਾਸ਼ਟਰੀ ਤੇ ਰਾਸ਼ਟਰੀ ਫਲਾਇਟਾਂ ਸ਼ੁਰੂ ਕਰਨ ਸੰਬੰਧੀ, ਕਿਸਾਨੀ ਅੰਦੋਲਨ ਦੌਰਾਨ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਨਾ ਪੂਰਾ ਕਰਨ ਦੇ ਕਾਰਣ ਸੰਬੰਧੀ, ਬੇਰੁਜ਼ਗਾਰ ਨੌਜਵਾਨਾਂ ਲਈ ਹੋਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਸੰਬੰਧੀ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਬਣਾਏ ਕਰ ਤੇ ਜਾਰੀ ਕੀਤੇ ਤੇ ਰੋਕੇ ਫੰਡਾਂ ਸੰਬੰਧੀ ਲਿਖਤੀ ਸਵਾਲ ਉਠਾਏ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹੁਣ ਤੱਕ ਇਸ ਸੈਸ਼ਨ ਵਿੱਚ ਸਭ ਤੋਂ ਵੱਧ ਜਲਵਾਯੂ ਤਬਦੀਲੀ ਨਾਲ ਹੋਣ ਵਾਲੇ ਮਾਰੂ ਪ੍ਰਭਾਵਾਂ ਤੇ ਜ਼ੋਰ ਦਿੱਤਾ ਹੈ ਕਿ ਕਿਵੇਂ ਇਸ ਨਾਲ ਖੇਤੀ ਪ੍ਰਭਾਵਿਤ ਹੋਵੇਗੀ ਅਤੇ ਪੀਣ ਵਾਲੇ ਪਾਣੀ ਦਾ ਸੰਕਟ ਖੜਾ ਹੋ ਜਾਵੇਗਾ। ਜਿਸਦੇ ਅਸਰ ਇਸ ਵਾਰ ਸਾਫ ਸਾਫ ਦਿਖਾਈ ਦੇ ਰਹੇ ਹਨ।







Copyright © 2019-22 THEAONEMEDIA